ਇਮਰਾਨ ਹਾਸ਼ਮੀ ਨੇ ਦੱਸਿਆ ਕਿਵੇਂ ਬਟਰ ਚਿਕਨ ਖਾਣ ਨਾਲ ਹੋਇਆ ਉਨ੍ਹਾਂ ਨੂੰ ਨੁਕਸਾਨ

written by Shaminder | December 02, 2020

ਇਮਰਾਨ ਹਾਸ਼ਮੀ ਸੋਸ਼ਲ ਮੀਡੀਆ ‘ਤੇ ਲਗਾਤਾਰ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ।ਹੁਣ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਮੈਸੇਜ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਐਬਸ ਬਾਰੇ ਦੱਸਿਆ ਹੈ । ਉਨ੍ਹਾਂ ਨੇ ਆਪਣੇ ਵਰਕ ਆਊਟ ਬਾਰੇ ਦੱਸਿਆ ਹੈ । emraan-hashmi ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਨਿੱਤ ਦਿਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਉਹ ਅਦਾਕਾਰੀ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ। ਇਹੀ ਨਹੀਂ ਇਮਰਾਨ ਫਿਟਨੈੱਸ ਫਰੀਕ ਵੀ ਹਨ। ਹੋਰ ਪੜ੍ਹੋ : ਇਮਰਾਨ ਹਾਸ਼ਮੀ ਦੀ ਪਤਨੀ ਉਹਨਾਂ ਨੂੰ ਇਸ ਵਜ੍ਹਾ ਕਰਕੇ ਮੰਨਦੀ ਹੈ ਮਨਹੂਸ, ਜਨਮ ਦਿਨ ’ਤੇ ਜਾਣੋਂ ਪੂਰੀ ਕਹਾਣੀ
emraan-hashmi ਉਹ ਆਪਣੀ ਡੇਲੀ ਰੁਟੀਨ 'ਚ ਕਿੰਨੇ ਵੀ ਰੁੱਝੇ ਕਿਉਂ ਨਾ ਹੋਣ ਪਰ ਵਰਕਆਊਟ ਕਰਨਾ ਕਦੇ ਨਹੀਂ ਭੁੱਲਦੇ। ਉਹ ਖ਼ੁਦ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਵਰਕਆਊਟ ਕਰਦੇ ਹਨ। ਇਸ ਦੌਰਾਨ ਇਮਰਾਨ ਹਾਸ਼ਮੀ ਦੀ ਇਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਤਰੀਫ਼ ਕੀਤੇ ਬਿਨਾਂ ਖ਼ੁਦ ਨੂੰ ਰੋਕ ਨਹੀਂ ਰਹੇ। emraan-hashmi ਇਮਰਾਨ ਹਾਸ਼ਮੀ ਨੇ ਹਾਲ ਹੀ 'ਚ ਆਪਣੇ ਟਵਿੱਟਰ ਅਕਾਊਂਟ 'ਤੇ ਆਪਣੀ ਇਕ ਸ਼ਰਟਲੈੱਸ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਦੀ ਜ਼ਬਰਦਸਤ ਬਾਡੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਫੋਟੋ ਤੋਂ ਜ਼ਿਆਦਾ ਉਨ੍ਹਾਂ ਦੀ ਕੈਪਸ਼ਨ ਆਪਣੇ ਵੱਲ ਜ਼ਿਆਦਾ ਧਿਆਨ ਖਿੱਚ ਰਹੀ ਹੈ। ਫੋਟੋ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਚਾਰ ਏਬਸ ਆ ਗਏ ਹਨ, ਦੋ ਆਉਣੇ ਬਾਕੀ ਹਨ। ਬਟਰ ਚਿਕਨ ਨਾ ਖਾਧਾ ਹੁੰਦਾ ਤਾਂ ਉਹ ਵੀ ਦਿਸ ਜਾਂਦੇ। https://twitter.com/emraanhashmi/status/1333679187018715136  

0 Comments
0

You may also like