ਦੁਨੀਆਂ ਭਰ ’ਚ ਖਾਲਸਾ ਏਡ ਨੂੰ ਮਿਲ ਰਿਹਾ ਮਾਣ, ਹਜ਼ਾਰ ਪੌਂਡ ਲੈਣ ਵਾਲੀ ਕੰਪਨੀ ਨੇ ਖਾਲਸਾ ਏਡ ਦੀ ਮਨੁੱਖਤਾ ਪ੍ਰਤੀ ਕੀਤੀ ਸੇਵਾਵਾਂ ਲਈ ਪੂਰੇ ਇੰਗਲੈਂਡ ਵਿੱਚ ਕੀਤੀ ਮੁਫ਼ਤ ਇਸ਼ਤਿਹਾਰਬਾਜ਼ੀ

written by Lajwinder kaur | August 19, 2021

ਖਾਲਸਾ ਏਡ (Khalsa Aid )ਵੱਲੋਂ ਦੁਨੀਆ ਭਰ ‘ਚ ਜਦੋਂ ਵੀ ਕਿਤੇ ਮੁਸ਼ਕਿਲ ਦੀ ਘੜੀ ਆਉਂਦੀ ਹੈ ਤਾਂ ਇਹ ਸੰਸਥਾ ਹਮੇਸ਼ਾ ਹੀ ਸੇਵਾ ਲਈ ਸਭ ਤੋਂ ਪਹਿਲਾਂ ਅੱਗੇ ਆਉਂਦੀ ਹੈ । ਇਨਸਾਨੀਅਤ ਦੀ ਸੇਵਾ ਲਈ ਜਾਣੀ ਜਾਂਦੀ ਇਹ ਸੰਸਥਾ ਬਿਨ੍ਹਾਂ ਕਿਸੇ ਭੇਦ-ਭਾਵ ਦੇ ਹਰ ਧਰਮ ਤੇ ਹਰ ਦੇਸ਼ ਦੇ ਲੋਕਾਂ ਦੀ ਮਦਦ ਕਰਦੀ ਹੈ। ਇਸ ਸੰਸਥਾ ਦੇ ਨਾਲ ਵੱਡੀ ਗਿਣਤੀ ‘ਚ ਵਲੰਟੀਅਰ ਜੁੜੇ ਹੋਏ ਨੇ। ਜਿਸ ਕਰਕੇ ਦੁਨੀਆ ਭਰ ’ਚ ਖਾਲਸਾ ਏਡ ਨੂੰ ਮਾਣ ਮਿਲ ਰਿਹਾ ਹੈ। ਜਿਸ ਦਾ ਸਬੂਤ ਹੈ ਇਹ ਤਸਵੀਰਾਂ।

image of ravi singh khalsa and cute baby girl video Image Source – instagram

ਹੋਰ  ਪੜ੍ਹੋ : ਗਿੱਪੀ ਗਰੇਵਾਲ ਦੀ ਇੰਸਟਾ ਰੀਲ ਨੂੰ ਖਰਾਬ ਕਰਦੇ ਹੋਏ ਸ਼ਰਾਰਤੀ ਸ਼ਿੰਦੇ ਨੇ ਕੁਝ ਇਸ ਤਰ੍ਹਾਂ ਪਾਈ ਖੱਪ, ਦੇਖੋ ਇਹ ਵੀਡੀਓ

inside image of khalsa aid Image Source – facebook

ਜੀ ਹਾਂ ਯੂ.ਕੇ ਦੀ ਇੱਕ ਪ੍ਰਮੁੱਖ ਇਸ਼ਤਿਹਾਰਬਾਜ਼ੀ ਕੰਪਨੀ ਨੇ ਖਾਲਸਾ ਏਡ ਦੀਆਂ ਮਨੁੱਖਤਾ ਪ੍ਰਤੀ ਸੇਵਾਵਾਂ ਦੇ ਕਰਕੇ ਪੂਰੇ ਇੰਗਲੈਂਡ ‘ਚ ਮੁਫਤ ‘ਚ ਇਸ਼ਤਿਹਾਰਬਾਜ਼ੀ ਕੀਤੀ ਹੈ। ਥਾਂ-ਥਾਂ ਖਾਲਸਾ ਏਡ ਦੇ ਪੋਸਟਰ ਦੇਖਣ ਨੂੰ ਮਿਲ ਰਹੇ ਨੇ। ਜਿਸਦੇ ਚੱਲਦੇ  ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ (Ravi Singh Khalsa) ਨੇ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਪੋਸਟ ਪਾ ਕੇ ਇੰਨਾ ਪਿਆਰ ਤੇ ਮਾਣ ਦੇਣ ਲਈ ਧੰਨਵਾਦ ਕੀਤਾ ਹੈ।

inside post of ravi singh khalsa-min Image Source – facebook

ਉਨ੍ਹਾਂ ਨੇ ਕੁਝ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ- ਗੁਰੂ ਸਾਹਬ ਬੇਅੰਤ ਬਖ਼ਸ਼ਿਸ਼ਾਂ ਦੇ ਮਾਲਕ ਹਨ। ਖਾਲਸਾ ਏਡ ਦੀਆਂ ਸਰਬੱਤ ਦੇ ਭਲੇ ਦੀਆਂ ਸੇਵਾਵਾਂ ਗੁਰੂ ਸਾਹਬ ਆਪ ਸਾਡੇ ਤੇ ਕ੍ਰਿਪਾ ਕਰਕੇ ਕਰਵਾਉਂਦੇ ਹਨ ਅਤੇ ਸਾਨੂੰ ਮਾਣ ਵੀ ਬਖ਼ਸ਼ਦੇ ਹਨ’।

inside image of ravi singh khalsa posted thanks note for love and respect Image Source – facebook

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਯੂ.ਕੇ ਦੀ ਇੱਕ ਪ੍ਰਮੁੱਖ ਇਸ਼ਤਿਹਾਰਬਾਜ਼ੀ company (Clear Channel) ਨੇ ਖਾਲਸਾ ਏਡ ਦੀਆਂ ਮਨੁੱਖਤਾ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਬਿਨਾਂ ਕਿਸੇ ਕੀਮਤ ਦੇ ਸਾਡੀਆਂ ਸੇਵਾਵਾਂ ਦੀ ਪੂਰੇ ਇੰਗਲੈਂਡ ਵਿੱਚ ਇਸ਼ਤਿਹਾਰਬਾਜ਼ੀ ਕੀਤੀ ਹੈ। ਆਮ ਤੌਰ ਤੇ ਇਸ ਇਸ਼ਤਿਹਾਰਬਾਜ਼ੀ ਦੀ ਕੀਮਤ ਕਈ ਹਜ਼ਾਰ ਪੌਂਡ ਹੁੰਦੀ ਹੈ!! ਪਰ ਖਾਲਸਾ ਏਡ ਤੋਂ ਇਸ ਲਈ ਕੋਈ ਵੀ ਪੈਸਾ ਨਹੀਂ ਲਿਆ ਗਿਆ। ਅਸੀਂ Clear Channel company ਦੇ ਇਸ ਖ਼ਾਸ ਤੋਹਫ਼ੇ ਲਈ ਦਿਲੋਂ ਧੰਨਵਾਦੀ ਹਾਂ’।

ਹੋਰ ਪੜ੍ਹੋ : ਵਿਦੇਸ਼ ‘ਚ ਰਹਿੰਦੇ ਮੋਗਾ ਦੇ ਮੁੰਡੇ ਨੇ ਇਸ ਅੰਦਾਜ਼ ਨਾਲ ਜਿੱਤਿਆ ਹਰ ਇੱਕ ਦਾ ਦਿਲ,ਵੀਡੀਓ ਛਾਈ ਸੋਸ਼ਲ ਮੀਡੀਆ ਉੱਤੇ, ਗਾਇਕ ਪਰਮੀਸ਼ ਵਰਮਾ ਨੇ ਵੀ ਸਾਂਝਾ ਕੀਤਾ ਇਹ ਵੀਡੀਓ

ਰਵੀ ਸਿੰਘ ਖਾਲਸਾ ਨੇ ਇਸ ਤੋਂ ਅੱਗੇ ਲਿਖਿਆ ਹੈ-‘ਇਹ ਸਭ ਸੰਗਤ ਦੀਆਂ ਅਸੀਸਾਂ, ਗੁਰੂ ਸਾਹਿਬ ਦੀ ਬਖ਼ਸ਼ਿਸ਼, ਸਾਡੇ ਸਮਰਥਕਾਂ ਦੇ ਸਾਥ ਅਤੇ ਸਾਡੇ ਦੁਨੀਆਂ ਭਰ ਦੇ ਸੇਵਾਦਾਰਾਂ ਦੀ ਅਣਥੱਕ ਮਿਹਨਤ ਕਰਕੇ ਹੀ ਸਾਨੂੰ ਪਿਆਰ ਮਿਲ ਰਿਹਾ ਹੈ। ਅਸੀਂ ਬਿਨਾਂ ਕਿਸੇ ਭੇਦ ਭਾਵ ਦੇ ਸਾਰੀ ਮਨੁੱਖਤਾ ਦੀ ਸੇਵਾ ਲਈ ਵਚਨਬੱਧ ਹਾਂ। ਗੁਰੂ ਸਾਹਬ ਕ੍ਰਿਪਾ ਕਰਕੇ ਸਾਨੂੰ ਨਿਮਾਣੇ ਬਣਾ ਕੇ ਸੇਵਾਵਾਂ ਲੈਂਦੇ ਰਹਿਣ।  ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ।

 

0 Comments
0

You may also like