ਟੀਵੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਨੇ ਕੀਤੀ ਖੁਦਕੁਸ਼ੀ, ਅਪਾਰਟਮੈਂਟ ‘ਚ ਮਿਲੀ ਲਾਸ਼

written by Shaminder | September 30, 2021

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਬੀਤੇ ਸਾਲ ਲਾਕਡਾਊਨ ਦੇ ਦੌਰਾਨ ਕਈ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ । ਉੱਥੇ ਹੀ ਹੁਣ ਕੰਨੜ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੌਜਨਿਆ (soujanya) ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ । ਅਦਾਕਾਰਾ ਅੱਜ ਸਵੇਰੇ ਆਪਣੇ ਅਪਾਰਟਮੈਂਟ ‘ਚ ਮ੍ਰਿਤਕ ਹਾਲਤ ‘ਚ ਮਿਲੀ ।

saujanya,,-min Image From Instagram

ਹੋਰ ਪੜ੍ਹੋ : ਬਾਲੀਵੁੱਡ ਫ਼ਿਲਮ ‘ਸਰਦਾਰ ਊਧਮ’ ਦਾ ਟ੍ਰੇਲਰ ਰਿਲੀਜ਼, ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਵਿੱਕੀ ਕੌਸਲ ਦਾ ਕਿਰਦਾਰ 

ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਦੇ ਕੋਲੋਂ ਇੱਕ ਸੂਸਾਈਡ ਨੋਟ ਵੀ ਬਰਾਮਦ ਕੀਤਾ ਹੈ । ਜਿਸ ‘ਚ ਉਸ ਨੇ ਲਿਖਿਆ ਕਿ ਉਸਦੀ ਮੌਤ ਦੇ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਾ ਠਹਿਰਾਇਆ ਜਾਇਆ । ਸੌਜਨਿਆ ਕੁਸ਼ਲ ਨਗਰ ਦੀ ਰਹਿਣ ਵਾਲੀ ਸੀ ।

soujanya,,-min

ਉਸ ਨੇ ਕਈ ਸੀਰੀਅਲਾਂ ਅਤੇ ਕੰਨੜ ਫ਼ਿਲਮਾਂ ‘ਚ ਕੰਮ ਕੀਤਾ ਸੀ । ਪੁਲਿਸ ਨੇ ਅਦਾਕਾਰਾ ਦੇ ਪੈਰ ਦੇ ਟੈਟੂ ਤੋਂ ਉਸ ਦੀ ਪਛਾਣ ਕੀਤੀ । ਅਦਾਕਾਰਾ ਵੱਲੋਂ ਲਿਖੇ ਗਏ ਲੰਮੇ ਚੌੜੇ ਸੂਸਾਈਡ ਨੋਟ ‘ਚ ਉਸ ਨੇ ਮੰਮੀ ਪਾਪਾ ਤੋਂ ਇਹ ਕਦਮ ਉਠਾਏ ਜਾਣ ‘ਤੇ ਮੁਆਫੀ ਵੀ ਮੰਗੀ ਹੈ । ਫ਼ਿਲਹਾਲ ਪੁਲਿਸ ਇਸ ਖੁਦਕੁਸ਼ੀ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ‘ਚ ਜੁਟੀ ਹੋਈ ਹੈ ।

 

0 Comments
0

You may also like