ਮਨਕਿਰਤ ਔਲਖ ਦੇ ਗੀਤ ਦਾਰੂ ਬੰਦ ਨੂੰ ਫੈਨਸ ਦਾ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Written by  Gourav Kochhar   |  May 31st 2018 11:11 AM  |  Updated: May 31st 2018 11:11 AM

ਮਨਕਿਰਤ ਔਲਖ ਦੇ ਗੀਤ ਦਾਰੂ ਬੰਦ ਨੂੰ ਫੈਨਸ ਦਾ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਉਂਝ ਤਾਂ ਗਾਇਕ ਮਾਨਕਿਰਤ ਔਲਖ ਦੇ ਹਰ ਇਕ ਗੀਤ ਉੱਤੇ ਲੋਕਾਂ ਦਾ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਦਾ ਹੈ ਪਰ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ "ਦਾਰੂ ਬੰਦ" ਉੱਤੇ ਕੁਝ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ | ਮਾਨਕਿਰਤ ਔਲਖ ਆਏ ਦਿਨ ਆਉਣੇ ਸੋਸ਼ਲ ਨੇਤਵਰੋਕਿੰਗ ਸਾਈਟ ਤੇ ਵੀਡੀਓ ਸਾਂਝਾ ਕਰਦੇ ਰਹਿੰਦੇ ਹਨ ਜਿਸ ਵਿੱਚ ਉਨ੍ਹਾਂ ਦੇ ਫੈਨਸ ਉਨ੍ਹਾਂ ਦੇ ਗੀਤ ਦੀ ਵੀਡੀਓ ਆਪਣੇ ਤਰੀਕੇ ਨਾਲ ਬਣਾ ਕੇ ਪੋਸਟ ਕਰਦੇ ਹਨ | ਇਨ੍ਹਾਂ ਸਾਰੀਆਂ ਵੀਡੀਓ ਨੂੰ ਮਾਨਕਿਰਤ ਔਲਖ Mankirt Aulakh ਆਪਣੇ ਸੋਸ਼ਲ ਅਕਾਊਂਟ ਵਿੱਚ ਸੱਭ ਨਾਲ ਸਾਂਝਾ ਕਰਦੇ ਹਨ ਅਤੇ ਧੰਨਵਾਦ ਕਰਦੇ ਹਨ ਉਨ੍ਹਾਂ ਦੇ ਗੀਤ ਨੂੰ ਇਨ੍ਹਾਂ ਜ਼ਿਆਦਾ ਪਿਆਰ ਦੇਣ ਲਈ |

ਮਾਨਕਿਰਤ ਔਲਖ ਦਾ ਨਵਾਂ ਗੀਤ ਦਾਰੂ ਬੰਦ ਹੋਇਆ ਜਾਰੀ

ਮਨਕਿਰਤ ਜਿਸਨੇ ਹੁਣ ਤੱਕ ਲਗਾਤਾਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਤੇ ਹੁਣ ਉਹ ਇਕ ਵਾਰ ਫਿਰ ਹਾਜ਼ਿਰ ਹੈ ਆਪਣੇ ਨਵੇਂ ਗੀਤ "ਦਾਰੂ ਬੰਦ" ਦੇ ਨਾਲ | ਮਨਕਿਰਤ ਔਲਖ ਨੇ ਹੁਣ ਤੱਕ ਆਪਣੀ ਦਮਦਾਰ ਆਵਾਜ਼ ਅਤੇ ਜੋਸ਼ੀਲੇ ਗੀਤਾਂ ਨਾਲ ਹਰ ਇਕ ਪੰਜਾਬੀ ਦਾ ਦਿਲ ਜਿਤਿਆ ਹੈ | ਹਰ ਵਾਰ ਦੀ ਤਰਾਂ ਇਸ ਵਾਰ ਮਨਕਿਰਤ ਕੁਝ ਵੱਖਰਾ ਲੈ ਕੇ ਆਏ ਹਨ | ਉਨ੍ਹਾਂ ਦੇ ਨਵੇਂ ਗੀਤ "ਦਾਰੂ ਬੰਦ" ਵਿਚ ਭੰਗੜਾ ਬੀਟਸ ਦੇ ਨਾਲ ਨਾਲ ਸੁਰਾਂ ਦੀ ਮਹਿਕ ਵੀ ਆਵੇਗੀ | ਇਸ ਗੀਤ ਵਿਚ ਮਨਕਿਰਤ ਔਲਖ Mankirt Aulakh ਇਕ ਕੁੜੀ ਵਾਸਤੇ ਗੀਤ ਗਾਉਂਦੇ ਹਨ ਅਤੇ ਦਸਦੇ ਹਨ ਕਿ ਉਨ੍ਹਾਂ ਨੇ ਦਾਰੂ ਪੀਣੀ ਬੰਦ ਕਰ ਦਿਤੀ ਹੈ |

daaru band

ਮਨਕਿਰਤ ਔਲਖ Mankirt Aulakh ਨੇ ਬਹੁਤ ਹੀ ਘੱਟ ਸਮੇਂ ਵਿਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਆਪਣਾ ਨਾਮ ਬਣਾਇਆ ਹੈ | ਉਨ੍ਹਾਂ ਗਏ ਦੇ ਹਰ ਇਕ ਗੀਤ ਨੂੰ ਲੋਕਾਂ ਨੇ ਰੱਜ ਕੇ ਪਿਆਰ ਦਿੱਤਾ ਹੈ ” “ਬਦਨਾਮ”, “ਕਦਰ”, “ਖ਼ਿਆਲ Khyaal”, “ਡਾਂਗ” ਵਰਗੇ ਹਿੱਟ ਗੀਤ ਦੇਣ ਵਾਲਾ ਮਨਕਿਰਤ ਅੱਜ ਕਲ ਲਾਈਵ ਸ਼ੋਅ ਕਰ ਰਿਹਾ ਹੈ ਕੈਨੇਡਾ ਵਿਚ | ਹਾਲ ਹੀ ਵਿਚ ਉਨ੍ਹਾਂ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਉੱਤੇ ਇਕ ਵੀਡੀਓ ਸਾਂਝਾ ਕਿੱਤੀ ਸੀ ਜਿਸ ਵਿਚ ਉਹ ਲਾਈਵ ਪਰਫੋਰਮ ਕਰ ਰਹੇ ਸਨ ਅਤੇ ਪੂਰਾ ਹਾਲ ਲੋਕਾਂ ਨਾਲ ਭਰਿਆ ਹੋਇਆ ਸੀ |

ਲੋਕਾਂ ਦੀ ਇੰਨ੍ਹੀ ਜਿਆਦਾ ਭੀੜ ਵੇਖ ਕੇ ਤਾਂ ਇਕ ਗੱਲ ਕਹਿ ਸਕਦੇ ਹਾਂ ਕਿ ਵਾਹ ਵੀ ਮਨਕਿਰਤਾ ਤੂੰ ਤਾਂ ਕੈਨੇਡਾ ਵਿਚ ਵੀ ਪੰਜਾਬੀਆਂ ਦਾ ਨਾਮ ਰੋਸ਼ਨ ਕਰ ਰਿਹਾ ਹੈ |

https://www.youtube.com/watch?v=e8XoJsBCi2k


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network