ਫ਼ਿਲਮ ਨਿਰਦੇਸ਼ਕ ਕਰਨ ਜੌਹਰ ਵੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ’ਤੇ ਸਨ?

written by Lajwinder kaur | June 19, 2022

ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਤੋਂ ਬਾਅਦ ਪੁਲਿਸ ਵੱਲੋਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਜਿਨ੍ਹਾਂ ਕੋਲੋਂ ਨਿੱਤ ਨਵੇਂ ਤੋਂ ਨਵੇਂ ਖ਼ੁਲਾਸੇ ਹੋ ਰਹੇ ਨੇ, ਹੁਣ ਇਸੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਇੱਕ ਗੈਂਗਸਟਰ ਕੋਲੋਂ ਕੀਤੀ ਪੁੱਛਗਿੱਛ ਵਿਚ ਨਵਾਂ ਖ਼ੁਲਾਸਾ ਹੋਇਆ ਹੈ ਕਿ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਿਸ਼ਾਨੇ ’ਤੇ ਸਿਰਫ਼ ਸਲਮਾਨ ਖ਼ਾਨ ਹੀ ਨਹੀਂ ਬਲਕਿ ਉਹ ਫ਼ਿਲਮ ਨਿਰਦੇਸ਼ਕ ਕਰਨ ਜੌਹਰ ਨੂੰ ਵੀ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ।

ਹੋਰ ਪੜ੍ਹੋ : ਤਨਜ਼ਾਨੀਆ ਸਟਾਰ Kili Paul ਨੇ ਆਪਣੀ ਭੈਣ ਨਾਲ ਮਿਲਕੇ ‘The Last Ride’ ਗੀਤ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਦੱਸ ਦਈਏ 5 ਜੂਨ ਨੂੰ ਸਲਮਾਨ ਖ਼ਾਨ ਦੇ ਪਿਤਾ ਨੂੰ ਇੱਕ ਧਮਕੀ ਭਰਿਆ ਖ਼ਤ ਮਿਲਿਆ ਸੀ। ਜਿਸ ਚ ਸਲਮਾਨ ਖ਼ਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਮੂਸੇਵਾਲਾ ਹਾਲ ਕਰਨ ਵਾਲੀ ਗੱਲ ਲਿਖੀ ਹੋਈ ਸੀ।

Karan Johar was also on hit-list of Lawrence Bishnoi's gang?

ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਅਤੇ ਉਸ ਨੇ ਸਲਮਾਨ ਖ਼ਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਹੁਣ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਇਕ ਹੋਰ ਗੈਂਗਸਟਰ ਸਿਧੇਸ਼ ਕਾਂਬਲੇ ਉਰਫ਼ ਮਹਾਕਾਲ ਨੇ ਪੁਲਿਸ ਕੋਲ ਇਕ ਨਵਾਂ ਖ਼ੁਲਾਸਾ ਕੀਤਾ ਹੈ। ਜਿਸ ਵਿਚ ਉਸ ਨੇ ਆਖਿਆ ਏ ਕਿ ਉਨ੍ਹਾਂ ਦੇ ਨਿਸ਼ਾਨੇ ’ਤੇ ਸਲਮਾਨ ਖ਼ਾਨ ਹੀ ਨਹੀਂ ਬਲਕਿ ਮਸ਼ਹੂਰ ਫਿਲਮ ਪ੍ਰੋਡਿਊਸਰ ਕਰਨ ਜੌਹਰ ਵੀ ਉਨ੍ਹਾਂ ਦੇ ਨਿਸ਼ਾਨੇ ’ਤੇ ਸੀ, ਜਿਸ ਪਾਸੋਂ ਉਹ 5 ਕਰੋੜ ਰੁਪਏ ਦੀ ਫਿਰੌਤੀ ਵਸੂਲਣਾ ਚਾਹੁੰਦੇ ਸੀ। ਇਹ ਖ਼ੁਲਾਸਾ ਹੁੰਦਿਆਂ ਹੀ ਪੁਲਿਸ ਦੇ ਹੋਸ਼ ਉਡ ਗਏ।

 

Sharpshooter from Lawrence Bishnoi gang 'reached' Salman Khan's Galaxy Apartment, was ready to shoot the actor

ਇਹ ਜਾਣਕਾਰੀ ਮੁੰਬਈ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਦਿੱਤੀ ਗਈ ਐ ਪਰ ਉਨ੍ਹਾਂ ਨਾਲ ਹੀ ਇਹ ਵੀ ਆਖਿਆ ਕਿ ਗੈਂਗਸਟਰ ਮਹਾਕਾਲ ਦੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਹੋ ਸਕਦਾ ਹੈ ਕਿ ਕਾਂਬਲੇ ਸਿਰਫ਼ ਪੁਲਿਸ ਦੀ ਪੁੱਛਗਿੱਛ ਵਿਚ ਝੂਠੇ ਦਾਅਵੇ ਕਰ ਰਿਹਾ ਹੋਵੇ।

Sidhu Moose Wala Murder Case: Punjab Police gets 7-day remand of Lawrence Bishnoi Image Source: Twitter

ਕਾਂਬਲੇ ਅਜੇ ਪੁਣੇ ਪੁਲਿਸ ਦੀ ਹਿਰਾਸਤ ਵਿਚ ਐ ਅਤੇ ਉਸ ਕੋਲੋਂ ਪੁਣੇ ਪੁਲਿਸ ਤੋਂ ਇਲਾਵਾ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ, ਪੰਜਾਬ ਪੁਲਿਸ ਅਤੇ ਮੁੰਬਈ ਕ੍ਰਾਈਮ ਬ੍ਰਾਂਚ ਪੁੱਛਗਿੱਛ ਕਰ ਚੁੱਕੀ ਹੈ। ਜਿਸ ‘ਚ ਉਸ ਨੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਕਈ ਵੱਡਾ ਹੈਰਾਨੀਜਨਕ ਖ਼ੁਲਾਸੇ ਕੀਤੇ ਨੇ।

 

You may also like