ਨਾਨਕਾ ਮੇਲ ਫ਼ਿਲਮ ਦਾ ਗੀਤ 'ਬਲੈਕ ਪੱਗ' ਜੌਰਡਨ ਸੰਧੂ ਦੀ ਆਵਾਜ਼ 'ਚ ਰਿਲੀਜ਼

Written by  Shaminder   |  November 06th 2019 10:49 AM  |  Updated: November 06th 2019 10:49 AM

ਨਾਨਕਾ ਮੇਲ ਫ਼ਿਲਮ ਦਾ ਗੀਤ 'ਬਲੈਕ ਪੱਗ' ਜੌਰਡਨ ਸੰਧੂ ਦੀ ਆਵਾਜ਼ 'ਚ ਰਿਲੀਜ਼

ਨਾਨਕਾ ਮੇਲ ਫ਼ਿਲਮ ਦਾ ਗੀਤ "ਬਲੈਕ ਪੱਗ" ਜੌਰਡਨ ਸੰਧੂ ਦੀ ਆਵਾਜ਼ 'ਚ ਰਿਲੀਜ ਹੋ ਚੁੱਕਿਆ ਹੈ ।  ਇਸ ਗੀਤ 'ਚ ਰੁਬੀਨਾ ਬਾਜਵਾ ਅਤੇ ਰੌਸ਼ਨ ਪ੍ਰਿੰਸ ਨਜ਼ਰ ਆ  ਰਹੇ ਹਨ ।  ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ।

ਹੋਰ ਵੇਖੋ:ਵਿਰਾਟ ਕੋਹਲੀ ਦੇ ਸਰੀਰ ’ਤੇ ਹਨ ਕਈ ਟੈਟੂ, ਟੈਟੂਆਂ ਪਿੱਛੇ ਛੁਪਿਆ ਹੈ ਇਹ ਵੱਡਾ ਰਾਜ਼

https://www.instagram.com/p/B4fSoLEhX-h/

ਦੱਸ ਦਈਏ ਕਿ ਫ਼ਿਲਮ ਨਾਨਕਾ ਮੇਲ ‘ਚ ਰੌਸ਼ਨ ਪ੍ਰਿੰਸ ,ਹੌਬੀ ਧਾਲੀਵਾਲ ,ਨਿਰਮਲ ਰਿਸ਼ੀ ,ਸਰਦਾਰ ਸੋਹੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।ਪੰਜਾਬੀ ਸੱਭਿਆਚਾਰ ‘ਚ ਰਿਸ਼ਤਿਆਂ ਦੀ ਗੱਲ ਕਰਦੀ ਇਸ ਫਿਲਮ ‘ਚ ਕਈ ਪੰਜਾਬੀ ਕਲਾਕਾਰ ਰੌਣਕਾਂ ਲਗਾਉਣਗੇ।ਫ਼ਿਲਮ ਨੂੰ ਮੋਸ਼ਨ ਪਿਕਚਰਸ,ਪੀਟੀਸੀ ਪੰਜਾਬੀ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ ।

ਇਨਸਾਨ ਦੀ ਜ਼ਿੰਦਗੀ ‘ਚ ਰਿਸ਼ਤਿਆਂ ਦੀ ਖਾਸ ਅਹਿਮੀਅਤ ਹੈ ।ਹਰ ਰਿਸ਼ਤੇ ਦਾ ਆਪਣਾ ਮਹੱਤਵ ਹੁੰਦਾ ਹੈ ਮੋਹ ਪਿਆਰ ਦੀ ਤੰਦਾਂ ਨਾਲ ਬੱਝੇ ਰਿਸ਼ਤੇ ਨਿਭਾਉਣ ਲਈ ਮਨੁੱਖ ਕਈ ਔਖਿਆਈਆਂ ਚੋਂ ਵੀ ਲੰਘਦਾ ਹੈ ।

https://www.instagram.com/p/B39aMQsgekU/

ਪਰ ਇਹ ਔਖਿਆਈਆਂ ਉਦੋਂ ਸੁਖਦ ਅਹਿਸਾਸ ਦਿੰਦੀਆਂ ਹਨ ਜਦੋਂ ਕਿਸੇ ਖੁਸ਼ੀ ਗਮੀ ਦੇ ਵੇਲੇ ਇਹ ਰਿਸ਼ਤੇਦਾਰ ਇੱਕਠੇ ਹੋ ਕੇ ਸੁੱਖ ਦੁੱਖ ਸਾਂਝਾ ਕਰਨ ਲਈ ਪਹੁੰਚਦੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network