
ਆਪਣੇ ਪਸੰਦੀਦਾ ਸਿਤਾਰਿਆਂ ਦੇ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ । ਉਨ੍ਹਾਂ ਦੇ ਰਹਿਣ ਸਹਿਣ, ਉਨ੍ਹਾਂ ਦੇ ਬੋਲਚਾਲ ਦਾ ਅੰਦਾਜ਼, ਉਨ੍ਹਾਂ ਦਾ ਖਾਣ ਪੀਣ ਅਤੇ ਉਹ ਕਿੰਨਾ ਪੜ੍ਹੇ ਲਿਖੇ ਹਨ। ਹਰ ਚੀਜ਼ ਬਾਰੇ ਉਹ ਜਾਨਣਾ ਚਾਹੁੰਦੇ ਹਨ । ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ਦੇ ਜ਼ਰੀਏ ਦੱਸਣ ਜਾ ਰਹੇ ਹਾਂ ਕਿ ਜਿਨ੍ਹਾਂ ਹੀਰੋਇਨਾਂ ਨੂੰ ਤੁਸੀਂ ਪਰਦੇ ‘ਤੇ ਵੱਖ ਵੱਖ ਭਾਸ਼ਾਵਾਂ ਬੋਲਦੇ ਵੇਖਦੇ ਹੋ ਅਸਲ ‘ਚ ਉਨ੍ਹਾਂ ਦੀ ਪੜ੍ਹਾਈ (Education)ਕਿੰਨੀ ਕੁ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ (Bollywood) ਦੀਆਂ ਕੁਝ ਹੀਰੋਇਨਾਂ (Actress) ਦੀ ਪੜ੍ਹਾਈ ਬਾਰੇ ਦੱਸਾਂਗੇ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਦਾਕਾਰਾ ਸੁਸ਼ਮਿਤਾ ਸੇਨ(Sushmita Sen) ਦੀ ।
ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਹੋਈ ਵਿਆਹ ਤੋਂ ਪਰੇਸ਼ਾਨ,ਪਤੀ ਪਤਨੀ ਵਿਚਾਲੇ ਵਿਵਾਦ ਵਧਿਆ, ਕਿਹਾ ਮੈਨੂੰ ਅਤੇ ਮੇਰੀ ਧੀ ਨੂੰ…
ਇਹ ਅਦਾਕਾਰਾ ਏਨੀਂ ਦਿਨੀਂ ਆਪਣੇ ਭਰਾ ਨੂੰ ਲੈ ਕੇ ਸੁਰਖੀਆਂ ‘ਚ ਅਦਾਕਾਰਾ ਦੇ ਭਰਾ ਭਰਜਾਈ ਦਾ ਰਿਸ਼ਤੇ ‘ਚ ਕੁੱੜਤਣ ਦੀਆਂ ਖ਼ਬਰਾਂ ਸੁਰਖੀਆਂ ਬਣੀਆਂ ਹੋਈਆਂ ਹਨ। ਜਿਸ ‘ਚ ਕਾਰਨ ਸੁਸ਼ਮਿਤਾ ਸੇਨ ਦੀ ਵੀ ਖੂਬ ਚਰਚਾ ਹੋ ਰਹੀ ਹੈ । 1975 ਨੂੰ ਜਨਮੀ ਸੁਸ਼ਮਿਤਾ ਨੇ 1996 ‘ਚ ‘ਦਸਤਕ’ ਫ਼ਿਲਮ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਅਦਾਕਾਰੀ ਦੇ ਨਾਲ-ਨਾਲ ਉਹ ਪੜ੍ਹਾਈ ‘ਚ ਵੀ ਕਾਫੀ ਹੁਸ਼ਿਆਰ ਰਹੀ ਹੈ । ਉਸ ਨੇ ਅੰਗਰੇਜ਼ੀ ਆਨਰਜ਼ ਦੇ ਨਾਲ ਪੱਤਰਕਾਰੀ ਵੀ ਕੀਤੀ ਹੈ ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਧੀ ਦੇ ਨਾਲ ਜ਼ੂ ਦੀ ਸੈਰ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਹੁਣ ਗੱਲ ਕਰਦੇ ਹਾਂ ਸ਼ਿਲਪਾ ਸ਼ੈੱਟੀ ਦੀ, ਆਪਣੀ ਫਿੱਟਨੈਸ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲੀ ਸ਼ਿਲਪਾ ਸ਼ੈੱਟੀ ਵੀ ਆਪਣੀ ਪੜ੍ਹਾਈ ‘ਚ ਕਾਫੀ ਹੁਸ਼ਿਆਰ ਰਹੀ ਹੈ । ਉਸ ਨੇ ਮੁੰਬਈ ਦੇ ਪੋਦਾਰ ਕਾਲਜ ਤੋਂ ਗ੍ਰੈਜੁਏਸ਼ਨ ਕੀਤੀ ਹੋਈ ਹੈ । ਉਹ ਆਪਣੀ ਵਧੀਆ ਅਦਾਕਾਰੀ ਦੇ ਲਈ ਵੀ ਜਾਣੀ ਜਾਂਦੀ ਹੈ । ਹੁਣ ਗੱਲ ਕਰਦੇ ਹਾਂ ਦੇਸੀ ਗਰਲ ਯਾਨੀ ਕਿ ਪ੍ਰਿਯੰਕਾ ਚੋਪੜਾ ਦੀ ।

ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਿਆ ਹੈ । ਉਸ ਨੇ ਜਲਦ ਹੀ ਮਾਡਲਿੰਗ ਦੇ ਖੇਤਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਜਿਸ ਕਾਰਨ ਉਹ ਬਾਰਵੀਂ ਤੋਂ ਅੱਗੇ ਆਪਣੀ ਪੜ੍ਹਾਈ ਜਾਰੀ ਨਹੀਂ ਸੀ ਰੱਖ ਸਕੀ । ਵਿਦਿਆ ਬਾਲਨ ਵੀ ਬਾਲੀਵੁੱਡ ‘ਚ ਬੋਲਡ ਅਦਾਕਾਰਾ ਵੱਜੋਂ ਜਾਣੀ ਜਾਂਦੀ ਹੈ । ਉਹ ਪੜ੍ਹੀਆਂ-ਲਿਖੀਆਂ ਅਭਿਨੇਤਰੀਆਂ ਵਿੱਚ ਸ਼ਾਮਲ ਹੈ। ਵਿਦਿਆ ਨੇ ਮੁੰਬਈ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੈ।
View this post on Instagram