ਸਿੰਘੂ ਬਾਰਡਰ 'ਤੇ 4 ਟਰਾਲੀਆਂ ਨੂੰ ਲੱਗੀ ਭਿਆਨਕ ਅੱਗ, ਪੰਜਾਬੀ ਗਾਇਕ ਹਰਫ ਚੀਮਾ ਨੇ ਪੋਸਟ ਪਾ ਕੇ ਜਤਾਇਆ ਦੁੱਖ

written by Lajwinder kaur | July 25, 2021

ਦੇਸ਼ ਦਾ ਅੰਨਦਾਤਾ ਜੋ ਕਿ ਪਿਛਲੇ ਸੱਤ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਆਪਣੇ ਹੱਕਾਂ ਦੇ ਲਈ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਹੋਏ । ਪਰ ਕੇਂਦਰ ਸਰਕਾਰ ਜੋ ਕਿ ਆਪਣੀ ਤਾਨਾਸ਼ਾਹੀ ਤੇ ਹੰਕਾਰਪੁਣੇ ਦਾ ਪ੍ਰਦਰਸ਼ਨ ਕਰ ਰਹੀ ਹੈ। ਇਸ ਵਿੱਚਕਾਰ ਇੱਕ ਵਾਰ ਫਿਰ ਤੋਂ ਕਿਸਾਨੀ ਸੰਘਰਸ਼ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ।

Harf cheema Image Source: Instagram

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਉਰਵਸ਼ੀ ਰੌਤੇਲਾ ਦਾ ਇਹ ਵੀਡੀਓ, ਪੁਲਿਸ ਨਾਲ ਪਿਆ ਪੰਗਾ, ਦੇਖੋ ਵੀਡੀਓ

ਹੋਰ ਪੜ੍ਹੋ : ਗੀਤਾ ਜ਼ੈਲਦਾਰ ਤੇ ਮਿਸ ਪੂਜਾ ਦਾ ਨਵਾਂ ਗੀਤ ‘Siraa’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

inside image of kisani andolan Image Source: Instagram

ਸਿੰਘੂ ਬਾਰਡਰ 'ਤੇ 4 ਟਰਾਲੀਆਂ ਨੂੰ ਭਿਆਨਕ ਲੱਗੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। ਇਸ ਹਰਕਤ ਦੇ ਪਿੱਛੇ ਸ਼ਰਾਰਤੀ ਅੰਨਸਾਰਾਂ ਦਾ ਹੱਥ ਦੱਸਿਆ ਜਾ ਰਿਹਾ ਹੈ। ਜੋ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਇਸ ਖ਼ਬਰ ਦੀ ਹਰ ਕੋਈ ਨਿੰਦਾ ਕਰ ਰਿਹਾ ਹੈ। ਗਾਇਕ ਹਰਫ ਚੀਮਾ ਨੇ ਵੀ ਪੋਸਟ ਪਾ ਕੇ ਦੁੱਖ ਜਤਾਇਆ ਹੈ।

poster of harf cheema upcoming song zindgi Image Source: Instagram

ਉਨ੍ਹਾਂ ਨੇ ਕਿਸਾਨੀ ਸੰਘਰਸ਼ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ- ‘ਸਿੰਘੂ ਬਾਰਡਰ 'ਤੇ 4 ਟਰਾਲੀਆਂ ਨੂੰ ਲੱਗੀ ਭਿਆਨਕ ਅੱਗ 🙏🏻 ਮਿਹਰ ਕਰੀਂ ਵਾਹਿਗੁਰੂ’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਨੇ।

0 Comments
0

You may also like