‘ਕੋਈ ਫ਼ਰਕ ਨਹੀਂ ਪੈਂਦਾ ਕੰਮ ਕੀ ਆ ਤੇ ਕਿਵੇਂ ਦਾ ਹੈ’ ਅਜਿਹੀ ਮਿਸਾਲ ਪੇਸ਼ ਕਰ ਰਹੇ ਨੇ ਗੈਰੀ ਸੰਧੂ, ਰਾਜਗਿਰੀ ਬਣ ਕੇ ਤਿਆਰ ਕਰ ਰਹੇ ਨੇ ਘਰ, ਦੇਖੋ ਵੀਡੀਓ

Written by  Lajwinder kaur   |  September 15th 2019 11:57 AM  |  Updated: September 15th 2019 12:00 PM

‘ਕੋਈ ਫ਼ਰਕ ਨਹੀਂ ਪੈਂਦਾ ਕੰਮ ਕੀ ਆ ਤੇ ਕਿਵੇਂ ਦਾ ਹੈ’ ਅਜਿਹੀ ਮਿਸਾਲ ਪੇਸ਼ ਕਰ ਰਹੇ ਨੇ ਗੈਰੀ ਸੰਧੂ, ਰਾਜਗਿਰੀ ਬਣ ਕੇ ਤਿਆਰ ਕਰ ਰਹੇ ਨੇ ਘਰ, ਦੇਖੋ ਵੀਡੀਓ

ਪੰਜਾਬੀ ਗਾਇਕ ਗੈਰੀ ਸੰਧੂ ਗਾਇਕੀ ਤੋਂ ਇਲਾਵਾ ਮਿਹਨਤ ਵਾਲਾ ਕੰਮ ਵੀ ਕਰ ਲੈਂਦੇ ਹਨ, ਅਜਿਹਾ ਹੀ ਨਜ਼ਰ ਆ ਰਿਹਾ ਹੈ ਉਨ੍ਹਾਂ ਵੱਲੋਂ ਪੋਸਟ ਕੀਤੀ ਨਵੀਂ ਵੀਡੀਓ 'ਚ। ਜੀ ਹਾਂ ਇਸ ਵੀਡੀਓ 'ਚ ਉਹ ਰਾਜਗਿਰੀ ਦਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹ ਕਰਨੀ ਦੇ ਨਾਲ ਘਰ ਦੀਆਂ ਆਲੇ-ਦੁਆਲੇ ਦੀਆਂ ਕੰਧਾਂ ਤਿਆਰ ਕਰ ਰਹੇ ਹਨ। ਉਹ ਆਪਣੇ ਇਸ ਕੰਮ ਨੂੰ ਬੜੇ ਸਲੀਕੇ ਤੇ ਧਿਆਨ ਦੇ ਨਾਲ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਵੇਖੋ:ਜੈਜ਼ੀ ਬੀ ਤੇ ਗੁਰੂ ਰੰਧਾਵਾ ਮਿਲਕੇ ਲੈ ਕੇ ਆ ਰਹੇ ਨੇ ਕੁਝ ਖ਼ਾਸ !

ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਨੇ ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਮੈਂ ਕੱਲ ਇਹ ਵੀਡੀਓ ਆਪਣੇ ਸਨੈਪ ਚੈਟ @igarrysandhu 'ਤੇ ਪੋਸਟ ਕੀਤਾ ਤੇ ਕਿਸੇ ਨੇ ਟਿੱਪਣੀ ਕਰਦੇ ਹੋਏ ਲਿਖਿਆ ਕਿ ਬਾਈ ਪੈਸੇ ਮੁੱਕ ਗਏ ਲੱਗਦਾ lol..ਪੱਕਾ ਕੋਈ ਕੰਮ ਚੋਰ ਹੋਣ ਜਿਹੜਾ ਕਿਸੇ ਦੀ ਮਿਹਨਤ ਨੂੰ ਪੈਸਿਆਂ ਨਾਲ ਤੋਲਦਾ..ਮੈਂ ਕੰਮ ਨਹੀਂ ਸੀ ਕਰ ਰਿਹਾ ਬਸ ਆਪਣੀ ਸ਼ਕਤੀ ਦੀ ਜਾਂਚ ਕਰ ਰਿਹਾ ਸੀ ਜੇ ਕਦੇ ਮੇਰਾ ਸੰਗੀਤ ਬੰਦ ਹੋ ਜਾਵੇ ਕਿ ਇਹ ਮੈਂ ਦੁਬਾਰਾ ਕਰ ਸਕਦਾ ਹਾਂ .. ਜਦੋਂ ਤੱਕ ਮੇਰੀ ਸਿਹਤ ਠੀਕ ਹੈ ਮੈਂ ਆਪਣੀ ਸਾਰੀ ਉਮਰ ਕੰਮ ਕਰਨਾ ਪਸੰਦ ਕਰਾਂਗਾ ਸੱਚ ਹੱਕ ਦੀ ਮਿਹਨਤ ਕਰਕੇ ਨੀਂਦ ਬਹੁਤ ਘੈਂਟ ਆਉਂਦੀ ਹੈ..ਕੰਮ ਕੰਮ ਹੁੰਦਾ ਕੋਈ ਫ਼ਰਕ ਨਹੀਂ ਪੈਂਦਾ, ਜ਼ਿੰਦਗੀ ‘ਚ ਜਿਹੜਾ ਵੀ ਕੰਮ ਕਰੋ..’

 

View this post on Instagram

 

Whos waiting for tere jaisi LIKE YOU .. lol me to @sukhsanghera jinni jaldi video devega unni jaldi upload ho jayegi @freshmediaa

A post shared by Garry Sandhu (@officialgarrysandhu) on

ਗੈਰੀ ਸੰਧੂ ਨੇ ਆਪਣੇ ਗੀਤਾਂ ਦੇ ਰਾਹੀਂ ਨੌਜਵਾਨਾਂ ਤੋਂ ਇਲਾਵਾ ਬੱਚਿਆਂ ਤੇ ਬਜ਼ੁਰਗਾਂ ਦੇ ਦਿਲਾਂ 'ਚ ਅਹਿਮ ਜਗ੍ਹਾ ਬਣਾਈ ਹੋਈ ਹੈ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਦਰਸ਼ਕਾਂ ਵਲੋਂ ਉਨ੍ਹਾਂ ਦੇ ਨਵੇਂ ਗੀਤ ‘ਲਾਈਕ ਯੂ’ ਦੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network