ਗੀਤਾ ਬਸਰਾ ਨੇ ਬੇਟੇ ਦੇ ਨਾਲ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ

written by Shaminder | May 09, 2022

ਗੀਤਾ ਬਸਰਾ (Geeta Basra)  ਨੇ ਆਪਣੀ ਧੀ ਅਤੇ ਪੁੱਤਰ (Son)ਦੇ ਨਾਲ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗੀਤਾ ਬਸਰਾ ਦਾ ਬੇਟਾ ਵੀ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੀਤਾ ਬਸਰਾ ਆਪਣੀ ਬੇਟੀ ਨੂੰ ਅਲਾਰਮ ਲਗਾ ਕੇ ਜਗਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।

geeta basra image from instagram

ਹੋਰ ਪੜ੍ਹੋ : ਗੀਤਾ ਬਸਰਾ ਨੇ ਸ਼ੇਅਰ ਕੀਤਾ ਪੁੱਤਰ ਦੇ ਨਾਲ ਵੀਡੀਓ, ਵੀਡੀਓ ਨੂੰ ਕੀਤਾ ਜਾ ਰਿਹਾ ਪਸੰਦ

ਗੀਤਾ ਬਸਰਾ ਨੇ ਇਸ ਵੀਡੀਓ ਨੂੰ ਬੀਤੇ ਦਿਨ ਸਾਂਝਾ ਕੀਤਾ ਸੀ । ਦੱਸ ਦਈਏ ਕਿ ਗੀਤਾ ਬਸਰਾ ਦੇ ਘਰ ਕੁਝ ਸਮਾਂ ਪਹਿਲਾਂ ਹੀ ਬੇਟੇ ਨੇ ਜਨਮ ਲਿਆ ਸੀ । ਜਿਸ ਦੀ ਜਾਣਕਾਰੀ ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਦੱਸ ਦਈਏ ਕਿ ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਕੁਝ ਸਮਾਂ ਪਹਿਲਾਂ ਲਵ ਮੈਰਿਜ ਕਰਵਾਈ ਸੀ ।

geeta basra

ਹੋਰ ਪੜ੍ਹੋ : ਗੀਤਾ ਬਸਰਾ ਨੇ ਧੀ ਨਾਲ ਰੀਕ੍ਰੀਏਟ ਕੀਤਾ ਆਪਣਾ ਗੀਤ ‘ਗੁਮ ਸੁਮ’, ਵੇਖੋ ਵੀਡੀਓ

ਦੋਵਾਂ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਹੀ ਹੋਈ ਸੀ । ਦੋਵਾਂ ਨੇ ਕੁਝ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਫਿਰ ਵਿਆਹ ਦੇ ਬੰਧਨ ‘ਚ ਬੱਝ ਗਏ ਸਨ । ਦੋਵਾਂ ਦੇ ਵਿਆਹ ਤੋਂ ਬਾਅਦ ਦੋ ਬੱਚੇ ਹੋਏ । ਧੀ ਹਿਨਾਇਆ ਹੀਰ ਅਤੇ ਹਾਲ ਹੀ ‘ਚ ਦੋਵਾਂ ਦੇ ਘਰ ਪੁੱਤਰ ਨੇ ਜਨਮ ਲਿਆ ਸੀ ।

geeta basra Image Source: Instagram

ਵਿਆਹ ਤੋਂ ਬਾਅਦ ਗੀਤਾ ਬਸਰਾ ਨੇ ਟੀਵੀ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਮੁੜ ਤੋਂ ਉਹ ਇੰਡਸਟਰੀ ‘ਚ ਸਰਗਰਮ ਹੋਵੇਗੀ । ਜਿਸ ਦਾ ਖੁਲਾਸਾ ਗੀਤਾ ਬਸਰਾ ਨੇ ਇੱਕ ਇੰਟਰਵਿਊ ‘ਚ ਕੀਤਾ ਸੀ । ਹਰਭਜਨ ਸਿੰਘ ਵੀ ਸਾਊਥ ਦੀ ਇੱਕ ਫ਼ਿਲਮ ‘ਚ ਨਜ਼ਰ ਆਉਣਗੇ । ਜਿਸ ਦੀਆਂ ਤਸਵੀਰਾਂ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

 

View this post on Instagram

 

A post shared by Geeta Basra (@geetabasra)

You may also like