ਹੋ ਜਾਓ ਤਿਆਰ, ਇਸ ਦੀਵਾਲੀ ਰੌਣਕਾਂ ਲਾਵੇਗੀ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਫ਼ਿਲਮ ‘ਪਾਣੀ ‘ਚ ਮਧਾਣੀ’

Written by  Lajwinder kaur   |  September 30th 2021 12:06 PM  |  Updated: September 30th 2021 12:06 PM

ਹੋ ਜਾਓ ਤਿਆਰ, ਇਸ ਦੀਵਾਲੀ ਰੌਣਕਾਂ ਲਾਵੇਗੀ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਫ਼ਿਲਮ ‘ਪਾਣੀ ‘ਚ ਮਧਾਣੀ’

‘ਐਤਕੀ ਵੱਖਰੀ ਹੈ ਕਹਾਣੀ..ਪਾਈ ਐ ਪਾਣੀ ਵਿੱਚ ਮਧਾਣੀ’

ਡੇਢ ਸਾਲ ਤੋਂ ਬੰਦ ਪਏ ਸਿਨੇਮਾ ਘਰਾਂ ‘ਚ ਮੁੜ ਤੋਂ ਪੰਜਾਬੀ ਫ਼ਿਲਮਾਂ ਨੇ ਪੂਰੇ ਰੌਣਕ-ਮੇਲੇ ਲਗਾਏ ਹੋਏ ਨੇ। ਜਿਸ ਕਰਕੇ ਪਿਛਲੇ ਸਾਲ ਤੋਂ ਕਤਾਰਾਂ ‘ਚ ਲੱਗੀਆਂ ਫ਼ਿਲਮ ਹੁਣ ਰਿਲੀਜ਼ ਲਈ ਤਿਆਰ ਨੇ। ਜੀ ਹਾਂ ਅਜਿਹੇ ‘ਚ ਗਿੱਪੀ ਗਰੇਵਾਲ ਨੇ ਆਪਣੀ ਇੱਕ ਹੋਰ ਆਉਣ ਵਾਲੀ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਮੋਸਟ ਅਵੇਟਡ ਫ਼ਿਲਮ ‘ਪਾਣੀ ‘ਚ ਮਧਾਣੀ’ (Paani Ch Madhaani) ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ।

Paani Ch Madhaani: First Look Out! Neeru Bajwa And Gippy Grewal To Steal Hearts With Retro Look

ਹੋਰ ਪੜ੍ਹੋ : ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਪਰਮੀਸ਼ ਵਰਮਾ ਦਾ ਇਹ ਵੀਡੀਓ, ਮੰਗੇਤਰ ਗੀਤ ਗਰੇਵਾਲ ਨੂੰ ਤੰਗ ਕਰਦੇ ਨਜ਼ਰ ਆਏ ਪਰਮੀਸ਼Gippy Grewal-Neeru Bajwa Come together In PAANI CH MADHAANI Film

ਗਿੱਪੀ ਗਰੇਵਾਲ Gippy Grewal  ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਆਓ ਇਸ ਦੀਵਾਲੀ ਨੂੰ ‘ਪਾਣੀ ‘ਚ ਮਧਾਣੀ’ ਦੇ ਨਾਲ ਮਨਾਈਏ’ । ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਬਾਕੀ ਸਟਾਰ ਕਾਸਟ ਨੂੰ ਵੀ ਟੈਗ ਕੀਤਾ ਹੈ। ਜੀ ਹਾਂ ਇਸ ਫ਼ਿਲਮ ਦੇ ਨਾਲ ਦਰਸ਼ਕਾਂ ਨੂੰ ਇੱਕ ਲੰਬੇ ਅਰਸੇ ਤੋਂ ਬਾਅਦ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ Neeru Bajwa ਦੀ ਜੋੜੀ ਵੱਡੇ ਪਰਦੇ ਉੱਤੇ ਇਕੱਠੇ ਦੇਖਣ ਨੂੰ ਮਿਲੇਗੀ ।

ਹੋਰ ਪੜ੍ਹੋ : ਹਾਸਿਆਂ ਤੇ ਇਮੋਸ਼ਨ ਦੇ ਨਾਲ ਭਰਿਆ ‘ਚੱਲ ਮੇਰਾ ਪੁੱਤ-3’ ਦਾ ਟ੍ਰੇਲਰ ਹੋਇਆ ਰਿਲੀਜ਼, ਅਮਰਿੰਦਰ ਗਿੱਲ ਦੀ ਬੁਢਾਪੇ ਵਾਲੀ ਲੁੱਕ ਨੇ ਕੀਤਾ ਹਰ ਇੱਕ ਨੂੰ ਹੈਰਾਨ

inside image of paani ch madhaani new releasing date-min

ਇਸ ਫ਼ਿਲਮ ਵਿੱਚ ਗਿੱਪੀ ਤੇ ਨੀਰੂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ, ਇਸ ਤੋਂ ਇਲਾਵਾ ਪਾਕਿਸਤਾਨੀ ਕਾਮੇਡੀਅਨ ਇਫਤਿਕਾਰ ਠਾਕੁਰ ਵੀ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ ਵਿਜੇ ਕੁਮਾਰ ਅਰੋੜਾ ਅਤੇ ਫ਼ਿਲਮ ਦੀ ਕਹਾਣੀ ਨਾਮੀ ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆ ਨੇ ਲਿਖੀ ਹੈ । ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਮਨੀ ਧਾਲੀਵਾਲ, ਸੰਨੀ ਰਾਜ, ਡਾ. ਪ੍ਰਭਜੋਤ ਸਿੰਘ ਸਿੱਧੂ । ਇਹ ਫ਼ਿਲਮ 4 ਨਵੰਬਰ ਯਾਨੀਕਿ ਦੀਵਾਲੀ ਵਾਲੇ ਦਿਨ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network