ਗਿੱਪੀ ਗਰੇਵਾਲ ਤੇ ਗੁਰਬਾਜ਼ ਫਲਾਈਟ ‘ਚ ਮਸਤੀ ਕਰਦੇ ਆਏ ਨਜ਼ਰ, ਗੁਰਬਾਜ਼ ਦਾ ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਗਰੇਵਾਲ ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਸਟਾਰ ਕਿਡ ਗੁਰਬਾਜ਼ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ।
ਇਸ ਵੀਡੀਓ ਚ ਗਿੱਪੀ ਗਰੇਵਾਲ ਆਪਣੇ ਬੇਟੇ ਗੁਰਬਾਜ਼ ਦੇ ਗੱਲਾਂ ਕਰਦੇ ਹੋਏ ਦਿਖਾਈ ਦੇ ਰਹੇ ਨੇ । ਫਲਾਈਟ ‘ਚ ਗੁਰਬਾਜ਼ ਆਪਣੀ ਕਿਊਟ ਮਸਤੀ ਕਰਦਾ ਹੋਏ ਦਿਖਾਈ ਦੇ ਰਿਹਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।
ਦੱਸ ਦਈਏ ਗਿੱਪੀ ਗਰੇਵਾਲ ਕੁਝ ਦਿਨ ਪਹਿਲਾਂ ਹੀ ਆਪਣੇ ਪੂਰੇ ਪਰਿਵਾਰ ਦੇ ਨਾਲ ਪੰਜਾਬ ਤੋਂ ਕੈਨੇਡਾ ਪਹੁੰਚੇ ਨੇ । ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਕਾਫੀ ਸਰਗਰਮ ਨੇ । ਇਸ ਸਾਲ ਉਹ ‘ਇੱਕ ਸੰਧੂ ਹੁੰਦਾ ਸੀ’ ਵਰਗੀ ਸੁਪਰ ਹਿੱਟ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।