‘ਨੱਚ ਨੱਚ’ ਗੀਤ ‘ਤੇ ਗਿੱਪੀ ਗਰੇਵਾਲ ਨੇ ਆਪਣੇ ਛੋਟੇ ਪੁੱਤ ਗੁਰਬਾਜ਼ ਦੇ ਨਾਲ ਬਣਾਇਆ ਵੀਡੀਓ, ਸੋਸ਼ਲ ਮੀਡੀਆ ‘ਤੇ ਛਾਇਆ ਪਿਓ-ਪੁੱਤ ਦਾ ਇਹ ਕਿਊਟ ਡਾਂਸ ਵੀਡੀਓ

Written by  Lajwinder kaur   |  April 17th 2020 02:12 PM  |  Updated: April 17th 2020 03:21 PM

‘ਨੱਚ ਨੱਚ’ ਗੀਤ ‘ਤੇ ਗਿੱਪੀ ਗਰੇਵਾਲ ਨੇ ਆਪਣੇ ਛੋਟੇ ਪੁੱਤ ਗੁਰਬਾਜ਼ ਦੇ ਨਾਲ ਬਣਾਇਆ ਵੀਡੀਓ, ਸੋਸ਼ਲ ਮੀਡੀਆ ‘ਤੇ ਛਾਇਆ ਪਿਓ-ਪੁੱਤ ਦਾ ਇਹ ਕਿਊਟ ਡਾਂਸ ਵੀਡੀਓ

ਪੰਜਾਬੀ ਗਾਇਕ ਗਿੱਪੀ ਗਰੇਵਾਲ ਜਿਨ੍ਹਾਂ ਨੇ ਆਪਣੇ ਨਵੇਂ ਗੀਤ ਦੇ ਨਾਲ ਧੂਮਾਂ ਪਾ ਰੱਖੀਆਂ ਨੇ । ‘ਨੱਚ ਨੱਚ’ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਨੇ । ਦਰਸ਼ਕਾਂ ਨੂੰ ਗੀਤ ਇੰਨਾ ਪਸੰਦ ਆ ਰਿਹਾ ਹੈ, ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਹੈ ।

 

View this post on Instagram

 

Eh Sara din khenda mainu dance karwao? #nachnachchallange #gurbaazgrewal #gippygrewal

A post shared by Gippy Grewal (@gippygrewal) on

ਗਿੱਪੀ ਗਰੇਵਾਲ ਨੇ ਆਪਣੇ ਛੋਟੇ ਪੁੱਤ ਗੁਰਬਾਜ਼ ਗਰੇਵਾਲ ਦੇ ਨਾਲ ‘ਨੱਚ ਨੱਚ’ ਗੀਤ ‘ਤੇ ਵੀਡੀਓ ਬਣਾਇਆ ਹੈ । ਪਿਓ-ਪੁੱਤ ਦਾ ਇਹ ਵੀਡੀਓ ਇੰਨਾ ਕਿਊਟ ਹੈ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਗਿੱਪੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਹ ਕਹਿੰਦਾ ਸਾਰਾ ਦਿਨ ਮੈਨੂੰ ਡਾਂਸ ਕਰਵਾਓ’ । ਇਸ ਵੀਡੀਓ ਨੂੰ ਸ਼ੇਅਰ ਕੀਤੇ ਕੁਝ ਹੀ ਸਮਾਂ ਹੋਇਆ ਹੈ ਤੇ ਹੁਣ ਤੱਕ ਵੱਡੀ ਗਿਣਤੀ ‘ਚ ਇਸ ਵੀਡੀਓ ਨੂੰ ਲੋਕ ਦੇਖ ਚੁੱਕੇ ਨੇ । ਰਣਜੀਤ ਬਾਵਾ, ਸਰਗੁਣ ਮਹਿਤਾ, ਰਵੀ ਦੁਬੇ, ਜ਼ਰੀਨ ਖ਼ਾਨ ਨੇ ਕਮੈਂਟ ਕਰਕੇ ਗੁਰਬਾਜ਼ ਦੀ ਤਾਰੀਫ ਕੀਤੀ ਹੈ ।

Nach Nach ਗੀਤ ਨੂੰ ਗਿੱਪੀ ਗਰੇਵਾਲ ਨੇ ਗਾਇਆ ਹੈ ਤੇ ਗਾਣੇ ਦੇ ਬੋਲ ਕੁਲਸ਼ਾਨ ਸੰਧੂ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ENZO ਨੇ ਦਿੱਤਾ ਹੈ । ਇਸ ਗੀਤ ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਮਲਟੀ ਸਟਾਰਰ ਹੈ ਜਿਸ ‘ਚ ਜੱਸੀ ਗਿੱਲ, ਰਣਜੀਤ ਬਾਵਾ, ਬੋਹੇਮੀਆ, ਸਰਗੁਣ ਮਹਿਤਾ, ਨੀਰੂ ਬਾਜਵਾ, ਪਰਮੀਸ਼ ਵਰਮਾ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਅਜੇ ਤੱਕ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network