ਗੀਤਾਜ਼ ਬਿੰਦਰੱਖੀਆ ਆਪਣੇ ਮਰਹੂਮ ਪਿਤਾ ਸੁਰਜੀਤ ਬਿੰਦਰੱਖੀਆ ਲਈ ਲੈ ਕੇ ਆ ਰਹੇ ਨੇ ਨਵਾਂ ਗੀਤ ‘Gal Baap Di’, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਪੋਸਟਰ

written by Lajwinder kaur | November 18, 2020

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਰਹੇ ਸੁਰਜੀਤ ਬਿੰਦਰੱਖੀਆ ਦੇ ਬੇਟੇ ਗੀਤਾਜ਼ ਬਿੰਦਰਰੱਖੀਆ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਉਹ ‘ਗੱਲ ਬਾਪ ਦੀ’(Gal Baap Di) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ । gitaz bindrakhia pic ਹੋਰ ਪੜ੍ਹੋ : ਸਿੰਗਾ ਨੇ ਪਾਈ ਧੱਕ, ਬਾਲੀਵੁੱਡ ਐਕਟਰੈੱਸ ਉਰਵਸ਼ੀ ਰੌਤੇਲਾ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘TERI LOAD VE’, ਸੋਸ਼ਲ ਮੀਡੀਆ ‘ਤੇ ਛਾਇਆ ਪੋਸਟਰ
ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਲਵ ਯੂ ਬਾਪੂ..ਬਸ ਥੋੜ੍ਹੇ ਦਿਨ ਚ ਕਰਦੇ ਆ ਪੇਸ਼..ਲਵ ਯੂ ਸਾਰਿਆਂ ਨੂੰ’ । ਦਰਸ਼ਕਾਂ ਨੂੰ ਪੋਸਟਰ ਖੂਬ ਪਸੰਦ ਆ ਰਿਹਾ ਹੈ । surjit bindrakhia pic ਜੇ ਗੱਲ ਕਰੀਏ ਗੀਤ ਦੇ ਬੋਲ ਤਾਂ ਉਹ ਬੰਟੀ ਬੈਂਸ ਨੇ ਲਿਖੇ ਤੇ ਮਿਊਜ਼ਿਕ ‘Chet Singh’ ਨੇ ਦਿੱਤਾ ਹੈ । ਇਹ ਪੂਰਾ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਟੀ-ਸੀਰੀਜ਼ ਦੇ ਲੇਬਲ ਹੇਠ ਗਾਣੇ ਨੂੰ ਰਿਲੀਜ਼ ਕੀਤਾ ਜਾਵੇਗਾ । guru randhawa and gitaz ਗੱਲ ਕਰੀਏ ਗੀਤਾਜ਼ ਬਿੰਦਰਖੀਆ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ‘ਪਸੰਦ ਜੱਟ ਦੀ’, ‘ਜਿੰਦ ਮਾਹੀ’, ‘ਓ ਮਾਈ ਗੌਡ’ ਵਰਗੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।

0 Comments
0

You may also like