ਅਦਾਕਾਰ ਗੱਗੂ ਗਿੱਲ ਲਈ ਉਨ੍ਹਾਂ ਦਾ ਪਿੰਡ ਹੈ ਉਨ੍ਹਾਂ ਲਈ ਤਖਤ ਹਜ਼ਾਰਾ
ਗੱਗੂ ਅਜਿਹੇ ਅਦਾਕਾਰ ਹਨ ਜੋ ਆਪਣੀ ਜ਼ਮੀਨ ਨਾਲ ਜੁੜੇ ਹੋਏ ਹਨ । ਉਨ੍ਹਾਂ ਨੂੰ ਆਪਣਾ ਪਿੰਡ ਮਾਣੀਖੇੜਾ ਅਤੇ ਇੱਥੋਂ ਦੇ ਲੋਕ ਬੇਹੱਦ ਪਿਆਰੇ ਹਨ ।ਉਹ ਦੁਨੀਆ ਦੇ ਕਿਸੇ ਵੀ ਕੋਨੇ ‘ਚ ਚਲੇ ਜਾਣ ਪਰ ਉੇਨ੍ਹਾਂ ਨੂੰ ਸਕੂਨ ਆਪਣੇ ਪਿੰਡ ‘ਚ ਹੀ ਆ ਕੇ ਮਿਲਦਾ ਹੈ । ਇਸ ਦੀ ਮਿਸਾਲ ਉਨ੍ਹਾਂ ਦੇ ਇੱਕ ਵੀਡੀਓ ‘ਚ ਵੇਖਣ ਨੂੰ ਮਿਲਦੀ ਹੈ । ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵੇਖੀ ਜਾ ਰਹੀ ਹੈ ।
ਹੋਰ ਵੇਖੋ:ਅਦਾਕਾਰ ਗੱਗੂ ਗਿੱਲ ਦੀਆਂ ਅਣਵੇਖੀਆਂ ਤਸਵੀਰਾਂ,ਸੋਸ਼ਲ ਮੀਡੀਆ ‘ਤੇ ਵਾਇਰਲ
https://www.instagram.com/p/BnY9XzQlJns/
ਜੀ ਹਾਂ ਅਦਾਕਾਰ ਗੱਗੂ ਗਿੱਲ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰ ਗੱਗੂ ਗਿੱਲ ਦੱਸ ਰਹੇ ਨੇ ਕਿ “ਜਦੋਂ ਬੰਦਾ ਕਿਸੇ ਮੁਕਾਮ ‘ਤੇ ਪਹੁੰਚ ਜਾਂਦਾ ਹੈ ਤਾਂ ਉਹ ਬਹੁਤ ਹੀ ਵਧੀਆ ਥਾਂ ‘ਤੇ ਰਹਿਣਾ ਚਾਹੁੰਦਾ ਹੈ ਅਤੇ ਉੱਥੇ ਹੀ ਆਪਣਾ ਆਸ਼ਿਆਨਾ ਬਨਾਉਣਾ ਚਾਹੁੰਦਾ ਹੈ ।
ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਜੱਦੀ ਪਿੰਡਾ ਮਾਣੀਖੇੜਾ ਨਾਲੋਂ ਜ਼ਿਆਦਾ ਵਧੀਆ ਕੋਈ ਜਗ੍ਹਾ ਨਹੀਂ ਲੱਗਦੀ ਅਤੇ ਮਾਣੀਖੇੜਾ ਮੇਰੇ ਵਾਸਤੇ ਤਖਤ ਹਜ਼ਾਰਾ ਹੈ , ਨਾਲੇ ਫਿਰ ਬੰਬੇ ਜਾ ਕੇ ਕੰਮ ਮੰਗੀਏ ਉਹ ਗੱਲ ਵੱਡੀ ਹੈ ਜਾਂ ਫਿਰ ਬੰਬੇ ਨੂੰ ਇੱਥੇ ਸੱਦੀਏ ਇਹ ਗੱਲ ਵੱਡੀ ਹੈ”।
ਗੱਗੂ ਗਿੱਲ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਆਪਣੀ ਫ਼ਿਲਮ ਜੱਦੀ ਸਰਦਾਰ ਨੂੰ ਲੈ ਕੇ ਕਾਫੀ ਚਰਚਾ ‘ਚ ਨੇ ਅਤੇ ਇਸ ਫ਼ਿਲਮ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ ।