‘Tenu Yaad Karaan’ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਗੁਰਨਜ਼ਰ ਤੇ ਜੈਸਮੀਨ ਭਸੀਨ ਦੀ ਕਮਿਸਟਰੀ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਦੇਖੋ ਟੀਜ਼ਰ

Written by  Lajwinder kaur   |  June 13th 2021 12:17 PM  |  Updated: June 13th 2021 12:22 PM

‘Tenu Yaad Karaan’ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਗੁਰਨਜ਼ਰ ਤੇ ਜੈਸਮੀਨ ਭਸੀਨ ਦੀ ਕਮਿਸਟਰੀ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਦੇਖੋ ਟੀਜ਼ਰ

ਮਿਊਜ਼ਿਕ ਕੰਪੋਜ਼ਰ ਤੇ ਗਾਇਕ ਗੁਰਨਜ਼ਰ ਚੱਠਾ ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਉਹ ‘ਤੈਨੂੰ ਯਾਦ ਕਰਾਂ’ (Tenu Yaad Karaan) ਟਾਈਟਲ ਹੇਠ ਰੋਮਾਂਟਿਕ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ। ਇਸ ਗੀਤ ਨੂੰ ਗਾਉਂਦੇ ਹੋਏ ਨਜ਼ਰ ਆਉਣਗੇ ਖੁਦ ਗੁਰਨਜ਼ਰ ਤੇ ਫੀਮੇਲ ਗਾਇਕਾ ਅਸੀਸ ਕੌਰ।  ਫਿਲਹਾਲ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ।

Gurnazar chattar shared new image with jasmin bhasin and give the infromation about his new song Image Source: Instagram

ਹੋਰ ਪੜ੍ਹੋ : ਰੇਦਾਨ ਹੰਸ ਆਪਣੇ ਤਾਏ ਨਵਰਾਜ ਹੰਸ ਦੇ ਨਾਲ ਖੇਡਦਾ ਆਇਆ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਤਾਏ-ਭਤੀਜੇ ਦਾ ਇਹ ਅੰਦਾਜ਼

: ਨੀਰੂ ਬਾਜਵਾ ਨੇ ਸਾਂਝਾ ਕੀਤਾ ਧੀ ਅਨਾਇਆ ਦਾ ਪਹਿਲਾ ਫੋਟੋਸ਼ੂਟ ਦਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Gurnazar-Jasmin Bhasin- Image Source: Instagram

ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਸ ‘ਚ ਗੁਰਨਜ਼ਰ ਚੱਠਾ ਤੇ ਅਦਾਕਾਰਾ ਜੈਸਮੀਨ ਭਸੀਨ ਦੀ ਕਿਊਟ ਜਿਹੀ ਲਵ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ਚ ਪੰਜਾਬ ਦੇ ਖੇਤ ਤੇ ਪੰਜਾਬੀ ਕਲਚਰ ਦੇਖਣ ਨੂੰ ਮਿਲ ਰਿਹਾ ਹੈ। ਟੀਜ਼ਰ ਨੂੰ White Hill Music ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਨੂੰ ਦੋਵਾਂ ਕਲਾਕਾਰਾਂ ਦੀ ਲਵ ਕਮਿਸਟਰੀ ਖੂਬ ਪਸੰਦ ਆ ਰਹੀ ਹੈ।

Jasmin-Gurnazar Image Source: Instagram

ਜੇ ਗੱਲ ਕਰੀਏ ਗੁਰਨਜ਼ਰ ਚੱਠਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ‘ਚੋਂ ਇੱਕ ਨੇ। ਉਨ੍ਹਾਂ ਨੇ ਮੇਰੇ ਯਾਰ, ਪਿੰਜਰਾ, ਤਬਾਹ, ਮੈਥੋਂ ਕਸੂਰ ਕੀ ਹੋਇਆ, ਬਲੈਕ ਐੱਨ ਵਾਈਟ, ਇਜ਼ਹਾਰ, ਆਦਤਾਂ ਵਰਗੇ ਸੁਪਰ ਹਿੱਟ ਗੀਤ ਦੇ ਚੁੱਕੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network