ਇੰਸਟਾਗ੍ਰਾਮ ‘ਤੇ ਗੁਰੂ ਰੰਧਾਵਾ ਦੇ ਫਾਲੋਵਰਸ ਦੀ ਵਧੀ ਗਿਣਤੀ, ਇੰਨਾ ਪਿਆਰ ਦੇਣ ਲਈ ਫੈਨਜ਼ ਦਾ ਕੀਤਾ ਧੰਨਵਾਦ

Written by  Lajwinder kaur   |  July 24th 2020 12:56 PM  |  Updated: July 24th 2020 12:56 PM

ਇੰਸਟਾਗ੍ਰਾਮ ‘ਤੇ ਗੁਰੂ ਰੰਧਾਵਾ ਦੇ ਫਾਲੋਵਰਸ ਦੀ ਵਧੀ ਗਿਣਤੀ, ਇੰਨਾ ਪਿਆਰ ਦੇਣ ਲਈ ਫੈਨਜ਼ ਦਾ ਕੀਤਾ ਧੰਨਵਾਦ

ਪੰਜਾਬੀ ਗਾਇਕ ਗੁਰੂ ਰੰਧਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਨਿੱਕੀ ਉਮਰ ‘ਚ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਿਲ ਕੀਤਾ ਹੈ । ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਪੰਜਾਬੀ ਮਿਊਜ਼ਿਕ ਦੇ ਨਾਲ ਬਾਲੀਵੁੱਡ ਦੇ ‘ਚ ਚੰਗਾ ਨਾਂਅ ਬਣਾ ਲਿਆ ਹੈ ।

 ਹੋਰ ਵੇਖੋ : ਹਾਰਡੀ ਸੰਧੂ ਕਰ ਰਹੇ ਨੇ ਖੂਬ ਮਿਹਨਤ ਸ਼ੇਅਰ ਕੀਤੀਆਂ ਕਸਰਤ ਕਰਦਿਆਂ ਦੀਆਂ ਨਵੀਂ ਤਸਵੀਰਾਂ

ਉਨ੍ਹਾਂ ਦੀ ਲੋਕਪ੍ਰਿਯਤਾ ਦਿਨੋ ਦਿਨ ਵੱਧ ਰਹੀ ਹੈ । ਜਿਸ ਕਰਕੇ ਇੰਸਟਾਗ੍ਰਾਮ ਉੱਤੇ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੱਧ ਕੇ 18 ਮਿਲੀਅਨ ਹੋ ਗਈ ਹੈ । ਜਿਸ ਕਰਕੇ ਉਨ੍ਹਾਂ ਫੈਨਜ਼ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ, ‘ਧੰਨਵਾਦ 18 ਮਿਲੀਅਨ ਫਾਲੋਵਰਸ ਇੰਸਟਾਗ੍ਰਾਮ ‘ਤੇ , ਬਹੁਤ ਧੰਨਵਾਦ ਇੰਨਾ ਪਿਆਰ ਤੇ ਸਤਿਕਾਰ ਦੇਣ ਲਈ’ । ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦੇ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network