ਗੁਰੂ ਰੰਧਾਵਾ ਨੇ ਸ਼ੇਅਰ ਕੀਤੀ ਡਾਂਸ ਕਰਦੇ ਹੋਏ ਦੀ ਵੀਡੀਓ, ਫੈਨਜ਼ ਨੂੰ ਆ ਰਹੀ ਹੈ ਬਹੁਤ ਪਸੰਦ

written by Pushp Raj | February 10, 2022

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਤੁਸੀਂ ਗੀਤ ਗਾਉਂਦੇ ਹੋਏ ਤਾਂ ਬਹੁਤ ਵਾਰ ਸੁਣਿਆ ਹੋਵੇਗਾ, ਪਰ ਹੁਣ ਗੁਰੂ ਰੰਧਾਵਾ ਨੇ ਆਪਣੇ ਫੈਨਜ਼ ਨਾਲ ਇੱਕ ਡਾਂਸ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਗੁਰੂ ਬਹੁਤ ਹੀ ਵਧੀਆ ਡਾਂਸ ਸਟੈਪ ਕਰਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।


ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਇੱਕ ਡਾਂਸ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਇੱਕ ਬਹੁਤ ਹੀ ਵੱਡਾ ਕੈਪਸ਼ਨ ਵੀ ਲਿਖਿਆ ਹੈ। ਇਸ ਵੀਡੀਓ ਵਿੱਚ ਗੁਰੂ ਰੰਧਾਵਾ ਡਾਂਸ ਮੂਵਸ ਤੇ ਕੁਝ ਸਟੈਪਸ ਕਰਦੇ ਨਜ਼ਰ ਆ ਰਹੇ ਹਨ।


ਗੁਰੂ ਨੇ ਲਿਖਿਆ, " ਮੈਂ ਇਸ ਟਰੈਕ 'ਤੇ ਵਾਈਬ ਕਰ ਰਿਹਾ ਹਾਂ ਅਤੇ ਨੱਚ ਰਿਹਾ ਹਾਂ, ਤੁਹਾਡੇ ਸਾਰਿਆਂ ਦਾ ਮੇਰੇ ਨਾਲ ਜੁੜਨ ਦਾ ਇੰਤਜ਼ਾਰ ਕਰ ਰਿਹਾ ਹਾਂ!💥 ਮੇਰੇ ਨਾਲ ਸਵਾਈਪ ਰਾਈਟ ਮਟੀਰੀਅਲ ਦੇ ਸੰਗੀਤ ਵੀਡੀਓ ਵਿੱਚ ਪੇਸ਼ ਹੋਣ ਦਾ ਤੁਹਾਡੇ ਲਈ ਮੌਕਾ ਹੈ, @anirudhofficial ਅਤੇ @deepa_deemc 😍ਬੱਸ #SRMChallenge ਲਓ, ਗੀਤ 'ਤੇ ਨੱਚਦੇ ਹੋਏ ਆਪਣੇ ਵੀਡੀਓ ਨੂੰ ਪੋਸਟ ਕਰੋ।

#SwipeRightMaterial ਅਤੇ #TinderIndia ਦੀ ਵਰਤੋਂ ਕਰਦੇ ਹੋਏ ਇਸ ਵਿੱਚ @tinder_india ਨੂੰ ਟੈਗ ਕਰੋ ਅਤੇ ਹੋ ਸਕਦਾ ਹੈ ਕਿ ਤੁਸੀਂ ਆਉਣ ਵਾਲੇ ਸੰਗੀਤ ਵੀਡੀਓ ਵਿੱਚ ਆਪਣੇ ਆਪ ਨੂੰ ਲੱਭ ਸਕੋ 👀ਤੁਹਾਨੂੰ ਸਾਰਿਆਂ ਨੂੰ ਇਸ ਦਾ ਹਿੱਸਾ ਬਣਾਉਣਾ ਕਿਉਂਕਿ ਤੁਸੀਂ ਸਾਰੇ ਆਪਣੇ ਤਰੀਕੇ ਨਾਲ ਸ਼ਾਨਦਾਰ ਹੋ ਅਤੇ ਇਹ ਤੁਹਾਨੂੰ #SwipeRightMaterial ਬਣਾਉਂਦਾ ਹੈ ❤️

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀ ਨਵੀਂ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਸ਼ਹਿਨਾਜ਼ ਦਾ ਦਮਦਾਰ ਲੁੱਕ

ਦਰਅਸਲ ਇਹ ਇੱਕ ਮਜ਼ੇਦਾਰ ਪੋਸਟ ਹੈ, ਜਿਸ ਨੂੰ ਗੁਰੂ ਰੰਧਾਵਾ ਦੇ ਫੈਨਜ਼ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ। ਫੈਨਜ਼ ਨੇ ਪੋਸਟ ਉੱਤੇ ਵੱਡੀ ਗਿਣਤੀ 'ਚ ਕਮੈਂਟ ਕਰ ਆਪਣੀ ਪ੍ਰਤੀਕੀਰਿਆ ਦਿੱਤੀ ਹੈ। Swipe Right Material ਉਨ੍ਹਾਂ ਦਾ ਅਪਕਮਿੰਗ ਮਿਊਜ਼ਿਕ ਪ੍ਰੋਜੈਕਟ ਹੈ। ਇਸ ਵਿੱਚ ਉਨ੍ਹਾਂ ਦੇ ਨਾਲ ਅਨਿਰੁੱਧ ਰਵੀਚੰਦਰਾ ਤੇ ਕਾਰਤਿਕ ਸ਼ਾਹ ਵੀ ਨਜ਼ਰ ਆਉਣਗੇ।

ਦੱਸ ਦਈਏ ਕਿ ਗੁਰੂ ਰੰਧਾਵਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਾਅਦ ਹੁਣ ਬਾਲੀਵੁੱਡ ਵਿੱਚ ਕਦਮ ਰੱਖਿਆ ਹੈ। ਦਰਸ਼ਕਾਂ ਵੱਲੋਂ ਉਨ੍ਹਾਂ ਦਾ ਗੀਤ ਮੈਂ ਚਲਿਆ , ਨਾਚ ਮੇਰੀ ਰਾਨੀ ਵਰਗੇ ਕਈ ਗੀਤਾਂ ਨੂੰ ਬਹੁਤ ਪਸੰਦ ਕੀਤਾ ਗਿਆ ਹੈੈ।

 

View this post on Instagram

 

A post shared by Guru Randhawa (@gururandhawa)

You may also like