ਅੱਜ ਹੈ ਗਾਇਕ ਏ ਕੇਅ ਦਾ ਜਨਮਦਿਨ, ਆਪਣੇ ਬਰਥਡੇਅ ‘ਤੇ ਦਿੱਤਾ ਪ੍ਰਸ਼ੰਸਕਾਂ ਨੂੰ ਨਵੇਂ ਗੀਤ ਦਾ ਤੋਹਫਾ, ਦੇਖੋ ਵੀਡੀਓ

Written by  Lajwinder kaur   |  December 10th 2021 05:03 PM  |  Updated: December 10th 2021 05:03 PM

ਅੱਜ ਹੈ ਗਾਇਕ ਏ ਕੇਅ ਦਾ ਜਨਮਦਿਨ, ਆਪਣੇ ਬਰਥਡੇਅ ‘ਤੇ ਦਿੱਤਾ ਪ੍ਰਸ਼ੰਸਕਾਂ ਨੂੰ ਨਵੇਂ ਗੀਤ ਦਾ ਤੋਹਫਾ, ਦੇਖੋ ਵੀਡੀਓ

‘ਡੋਰਾਂ ਉਸ ਰੱਬ ‘ਤੇ,  ‘ਮੁੰਡਾ ਆਈਫੋਨ ਵਰਗਾ’, ‘ਦੀ ਲੋਸਟ ਲਾਈਫ’ , ‘ਬ੍ਰਾਉਨ ਬੁਆਏ’ ਵਰਗੇ ਬਾਕਮਾਲ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਪੰਜਾਬੀ ਗਾਇਕ ਏ ਕੇਅ ਅੱਜ ਆਪਣਾ ਬਰਥਡੇਅ (Happy Birthday A Kay )ਸੈਲੀਬ੍ਰੇਟ ਕਰ ਰਹੇ ਨੇ। ਕਲਾਕਾਰਾਂ ਤੇ ਪ੍ਰਸ਼ੰਸਕ ਪੋਸਟਾਂ ਪਾ ਕੇ ਗਾਇਕ ਏ ਕੇਅ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ। ਇਸ ਦੌਰਾਨ ਗਾਇਕ ਨੇ ਆਪਣੇ ਫੈਨਜ਼ ਨੂੰ ਧੰਨਵਾਦ ਕਰਦੇ ਹੋਏ ਆਪਣਾ ਨਵਾਂ ਗੀਤ ਦਰਸ਼ਕਾਂ ਦੀ ਝੋਲੀ ਪਾਇਆ ਹੈ।

ਹੋਰ ਪੜ੍ਹੋ : ਇੱਕ ਦੂਜੇ ਹੋਏ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ, ਬਾਲੀਵੁੱਡ ਜਗਤ ਦੀਆਂ ਹਸਤੀਆਂ ਨੇ ਤਸਵੀਰਾਂ ਸ਼ੇਅਰ ਕਰਕੇ ਨਵੇਂ ਵਿਆਹੇ ਜੋੜੇ ਨੂੰ ਦਿੱਤੀ ਵਧਾਈ

a kay new song gallan dogaliyan song

ਜੀ ਹਾਂ ਉਹ ਗੱਲਾਂ ਦੋਗਲੀਆਂ (Gallan Dogaliyan) ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ । ਦੱਸ ਦਈਏ ਇਹ ਗੀਤ ਸੈਂਡ ਜੌਨਰ ਦਾ ਹੈ ਜਿਸ ਨੂੰ ਏ ਕੇਅ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ Jagdeep Sangala ਨੇ ਲਿਖੇ ਨੇ ਤੇ ਮਿਊਜ਼ਿਕ JayDee ਨੇ ਦਿੱਤਾ ਹੈ। Jaspreet Singh ਨੇ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ । ਏ ਕੇਅ ਅਤੇ ਮਾਡਲ Sakshi Dwivedi ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ‘ਚ ਦੋ ਪਿਆਰ ਕਰਨ ਵਾਲਿਆਂ ‘ਚ ਕਿਵੇਂ ਜਦੋਂ ਇੱਕ ਜਣਾ ਆਪਣੇ ਮਹਿਬੂਬ ਨੂੰ ਧੋਖਾ ਦਿੰਦਾ ਹੈ ਤਾਂ ਦੂਜੇ ਦਾ ਮਰਨ ਹੋ ਜਾਂਦਾ ਹੈ। ਪਿਆਰ ‘ਚ ਧੋਖਾ ਸਹਿਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

happy birthday a kay

ਹੋਰ ਪੜ੍ਹੋ : ਈਸ਼ਾ ਦਿਓਲ ਨੇ ਪਾਪਾ ਧਰਮਿੰਦਰ ਦੇ ਨਾਲ ਆਪਣੇ ਬਚਪਨ ਦਾ ਅਣਦੇਖਿਆ ਵੀਡੀਓ ਕੀਤਾ ਸਾਂਝਾ, ਪਿਉ-ਧੀ ਦਾ ਇਹ ਕਿਊਟ ਅੰਦਾਜ਼ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਏ ਕੇਅ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਜਨਮਦਿਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ। ਜਿਸ ਉਹ ਆਪਣੇ ਬਰਥਡੇਅ ਕੇਕ ਦੇ ਨਾਲ ਪੋਜ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਏ ਕੇਅ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ।

 Latest Punjabi Song 2021-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network