ਲਤਾ ਮੰਗੇਸ਼ਕਰ ਦੇ 90 ਵੇਂ ਜਨਮਦਿਨ 'ਤੇ ਧਰਮਿੰਦਰ ਨੇ ਦਿੱਤੀ ਵਧਾਈ, ਕਿਹਾ 'ਮੈਨੂੰ ਅੱਜ ਵੀ 9 ਸਾਲ ਦੀ ਬੱਚੀ ਲੱਗਦੇ ਨੇ',ਦੇਖੋ ਵੀਡੀਓ

Written by  Aaseen Khan   |  September 28th 2019 01:13 PM  |  Updated: September 28th 2019 01:13 PM

ਲਤਾ ਮੰਗੇਸ਼ਕਰ ਦੇ 90 ਵੇਂ ਜਨਮਦਿਨ 'ਤੇ ਧਰਮਿੰਦਰ ਨੇ ਦਿੱਤੀ ਵਧਾਈ, ਕਿਹਾ 'ਮੈਨੂੰ ਅੱਜ ਵੀ 9 ਸਾਲ ਦੀ ਬੱਚੀ ਲੱਗਦੇ ਨੇ',ਦੇਖੋ ਵੀਡੀਓ

ਬਾਲੀਵੁੱਡ ਦੀ ਬੇਮਿਸਾਲ ਗਾਇਕਾ ਲਤਾ ਮੰਗੇਸ਼ਕਰ ਅੱਜ ਯਾਨੀ 28 ਸਤੰਬਰ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ। ਪੂਰਾ ਬਾਲੀਵੁੱਡ ਜਗਤ ਉਹਨਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦੇ ਰਿਹਾ ਹੈ। ਉੱਥੇ ਹੀ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਿਓਲ ਨੇ ਆਪਣੇ ਵੱਖਰੇ ਹੀ ਅੰਦਾਜ਼ 'ਚ ਹੀ ਲਤਾ ਮੰਗੇਸ਼ਕਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਧਰਮਿੰਦਰ ਨੇ ਆਪਣੀ ਬੇਮਿਸਾਲ ਸ਼ਾਇਰੀ ਨਾਲ ਲਤਾ ਜੀ ਦੇ ਸਫ਼ਰ ਅਤੇ ਉਹਨਾਂ ਦੀ ਸੋਹਬਤ ਨੂੰ ਬਿਆਨ ਕੀਤਾ ਹੈ। ਉੱਥੇ ਜਨਮਦਿਨ ਦੀ ਵਧਾਈ ਦਿੰਦੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਲਤਾ ਜੀ 90 ਸਾਲ ਦੇ ਹੋ ਗਏ ਹਨ ਪਰ ਮੈਨੂੰ ਅੱਜ ਵੀ 9 ਸਾਲ ਦੀ ਗੁੱਡੀ ਹੀ ਨਜ਼ਰ ਆਉਂਦੇ ਹਨ। ਧਰਮਿੰਦਰ ਦਾ ਕਹਿਣਾ ਹੈ ਕਿ ਜਦੋਂ ਵੀ ਉਦਾਸ ਹੁੰਦਾ ਹਾਂ ਤਾਂ ਅੱਜ ਵੀ ਲਤਾ ਮੰਗੇਸ਼ਕਰ ਦੇ ਗੀਤ ਸੁਣ ਲੈਂਦਾ ਹਾਂ।

 

View this post on Instagram

 

Happy Birthday ? Lata JI . Lambi umr ho aap KI aap Khush rahen sehatmand rahen ??????

A post shared by Dharmendra Deol (@aapkadharam) on

ਲਤਾ ਮੰਗੇਸ਼ਕਰ ਦੇ ਜੀਵਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਜੀਵਨ ਕਾਮਯਾਬੀਆਂ ਨਾਲ ਭਰਿਆ ਹੈ। ਹਾਲਾਂਕਿ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਅਤੇ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਲਤਾ ਦਾ ਜਨਮ ਇੰਦੌਰ ਦੇ ਮਰਾਠੀ ਪਰਿਵਾਰ 'ਚ ਪੰਡਿਤ ਦੀਨਦਿਆਲ ਮੰਗੇਸ਼ਕਰ ਦੇ ਘਰ ਹੋਇਆ ਸੀ। ਉਹਨਾਂ ਦੇ ਪਿਤਾ ਰੰਗ ਮੰਚ ਦੇ ਵੱਡੇ ਕਲਾਕਾਰ ਅਤੇ ਗਾਇਕ ਸਨ ਇਸ ਲਈ ਲਤਾ ਮੰਗੇਸ਼ਕਰ ਨੂੰ ਗਾਇਕੀ ਦੀ ਗੁੜ੍ਹਤੀ ਵਿਰਾਸਤ 'ਚੋਂ ਹੀ ਮਿਲੀ ਸੀ।

ਹੋਰ ਵੇਖੋ : ਕਪਿਲ ਸ਼ਰਮਾ ਨੇ ਹੜ੍ਹ ਕਾਰਨ ਬੇਘਰ ਹੋਏ ਪੰਜਾਬੀਆਂ ਦੀ ਮਦਦ ਲਈ ਕੀਤੀ ਅਪੀਲ, ਖਾਲਸਾ ਏਡ ਦੀ ਵੀ ਕੀਤੀ ਸ਼ਲਾਘਾ

ਲਤਾ ਮੰਗੇਸ਼ਕ ਨੂੰ ਆਪਣੀ ਫ਼ਿਲਮੀ ਜ਼ਿੰਦਗੀ ਦੌਰਾਨ ਮਾਣ ਸਨਮਾਨ ਵੀ ਬਹੁਤ ਮਿਲਿਆ ਹੈ। ਉਹ ਫ਼ਿਲਮ ਇੰਡਸਟਰੀ ਦੀ ਪਹਿਲੀ ਮਹਿਲਾ ਹਨ ਜਿੰਨ੍ਹਾਂ ਨੂੰ ਭਾਰਤ ਰਤਨ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ ਹੈ। 1974 'ਚ ਸਭ ਤੋਂ ਵੱਧ ਗੀਤ ਗਾਉਣ ਵਾਲੀ ਮਹਿਲਾ ਦਾ ਰਿਕਾਰਡ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਲਤਾ ਮੰਗੇਸ਼ਕਰ ਦੇ ਨਾਮ ਹੈ। ਭਾਰਤ ਦੀ 'ਸਵਰ ਕੋਕਿਲਾ' ਨੇ 20 ਭਾਸ਼ਾਵਾਂ 'ਚ 30 ਹਜ਼ਾਰ ਗੀਤ ਗਾਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network