ਨੀਰੂ ਬਾਜਵਾ ਨੇ ਭੈਣ ਰੁਬੀਨਾ ਦੇ ਜਨਮਦਿਨ ਤੇ ਸਾਂਝਾ ਕੀਤੀ ਦਿਲ ਦੀ ਗੱਲ

Written by  Gourav Kochhar   |  February 26th 2018 08:12 AM  |  Updated: February 26th 2018 08:12 AM

ਨੀਰੂ ਬਾਜਵਾ ਨੇ ਭੈਣ ਰੁਬੀਨਾ ਦੇ ਜਨਮਦਿਨ ਤੇ ਸਾਂਝਾ ਕੀਤੀ ਦਿਲ ਦੀ ਗੱਲ

ਪਹਿਲਾਂ ਉਹ ਪਾਲੀਵੁੱਡ ਦੀ ਸਭ ਤੋਂ ਸਫਲ ਅਭਿਨੇਤਰੀ, ਨੀਰੂ ਬਾਜਵਾ ਦੀ ਭੈਣ ਵਜੋਂ ਜਾਣੀ ਜਾਂਦੀ ਸੀ | ਪਰ ਸ਼ਾਇਦ ਉਨ੍ਹਾਂ ਦੇ ਮਨ ਵਿਚ ਕੁਝ ਹੋਰ ਹੀ ਚੱਲ ਰਿਹਾ ਸੀ | ਤੇ ਨੀਰੂ ਵੀ ਉਨ੍ਹਾਂ ਦੀ ਸਫ਼ਲਤਾ ਲਈ ਬਹੁਤ ਖੁਸ਼ ਹਨ | ਰੂਬੀਨਾ ਬਾਜਵਾ, ਅੱਜ ਪੰਜਾਬੀ ਫ਼ਿਲਮਾਂ ਤੇ ਪੰਜਾਬੀ ਮਿਊਜ਼ਿਕ ਵੀਡੀਓ ਲਈ ਸਭ ਦੀ ਪਹਿਲੀ ਪਸੰਦ ਹੈ |

ਰੂਬੀਨਾ ਨੇ ਪੰਜਾਬੀ ਫ਼ਿਲਮ 'ਸਰਗੀ' ਨਾਲ ਆਪਣੀ ਸ਼ੁਰੂਆਤ ਕੀਤੀ ਸੀ | ਸਰਗੀ ਰੁਬੀਨਾ ਦੀ ਵੱਡੀ ਭੈਣ, ਨੀਰੂ ਬਾਜਵਾ ਦੁਆਰਾ ਨਿਰਦੇਸ਼ਤ ਇੱਕ ਪੰਜਾਬੀ ਰੋਮਾੰਟਿਕ ਡਰਾਮਾ ਫਿਲਮ ਸੀ ਜਿਸ 'ਚ ਰੁਬੀਨਾ, ਜੱਸੀ ਗਿੱਲ ਅਤੇ ਬੱਬਲ ਰਾਏ ਨੇ ਮੁਖ ਭੂਮਿਕਾ ਨਿਭਾਈ ਸੀ | ਫਿਲਮ 24 ਫਰਵਰੀ 2017 ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਈ ਸੀ ਅਤੇ ਆਲੋਚਕਾਂ ਦੁਆਰਾ ਫਿਲਮ ਸਰਗੀ ਚ ਰੁਬੀਨਾ ਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ |

ਹਾਲ ਹੀ ਰੁਬੀਨਾ ਦੀ ਨਵੀਂ ਫਿਲਮ ਲਾਵਾਂ ਫੇਰੇ 16 ਫਰਵਰੀ ਨੂੰ ਰਿਲੀਜ਼' ਹੋਇ ਸੀ ਅਤੇ ਵਰਤਮਾਨ ਸਮੇਂ ਵਿੱਚ ਇਹ ਫਿਲਮ ਮਾਰਕੀਟ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ | ਇਸ ਫਿਲਮ ਵਿਚ ਉਨ੍ਹਾਂ ਦੇ ਨਾਲ ਅਭਿਨੇਤਾ ਅਤੇ ਗਾਇਕ ਰੋਸ਼ਨ ਪ੍ਰਿੰਸ ਮੁਖ ਭੂਮਿਕਾ ਨਿਭਾ ਰਹੇ ਹਨ | ਨਾਲ ਹੀ ਫਿਲਮ 'ਚ ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਅਤੇ ਹਰਬੀਰ ਸੰਘਾ ਮਹੱਤਵਪੂਰਣ ਭੂਮਿਕਾਵਾਂ ਵਿੱਚ ਦਿਖਣਗੇ

Title Song Laavan Phere

ਰੁਬੀਨਾ Rubina Bajwa ਦੇ ਖਾਸ ਦਿਨ ਬਾਰੇ ਗੱਲ ਕਰਦਿਆਂ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹਾਂਗੇ ਕਿ ੨੪ ਫਰਵਰੀ ਨੂੰ ਰੁਬੀਨਾ ਦਾ ਜਨਮਦਿਨ ਸੀ | ਉਨ੍ਹਾਂ ਦੀ ਭੈਣ ਨੀਰੂ ਨੇ ਬੀਤੇ ਸਮੇਂ ਦੀ ਯਾਦ ਤਾਜ਼ਾ ਕਰਾਉਂਦੇ ਹੋਏ ਰੁਬੀਨਾ ਦੇ ਬਚਪਨ ਤੋਂ ਇੱਕ ਤਸਵੀਰ ਨੂੰ ਆਪਣੇ ਇੰਸਟਾ ਅਕਾਊਂਟ ਤੇ ਸਾਂਝਾ ਕੀਤਾ ਹੈ ਤੇ ਨਾਲ ਲਿਖਿਆ ਹੈ

ਅਸੀਂ ਵੀ ਰੁਬੀਨਾ ਬਾਜਵਾ ਦੀ ਕਾਮਯਾਬੀ ਅਤੇ ਸਫਲਤਾ ਦੀ ਪ੍ਰਾਰਥਨਾ ਕਰਦੇ ਹਾਂ ਤੇ ਦੁਆ ਕਰਦੇ ਹਾਂ ਕਿ ਨੀਰੂ ਅਤੇ ਰੂਬੀਨਾ ਬਾਜਵਾ ਦਾ ਪਿਆਰ ਇੰਝ ਹੀ ਬਣਾ ਰਹੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network