37 ਸਾਲ ਦੇ ਹੋਏ Yo Yo Honey Singh, ਪਰਿਵਾਰ ਵਾਲਿਆਂ ਨੇ ਕੁਝ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼, ਪੰਜਾਬੀ ਸਿਤਾਰੇ ਵੀ ਕਰ ਰਹੇ ਨੇ ਬਰਥਡੇਅ ਵਿਸ਼

Written by  Lajwinder kaur   |  March 15th 2020 11:10 AM  |  Updated: March 15th 2020 11:13 AM

37 ਸਾਲ ਦੇ ਹੋਏ Yo Yo Honey Singh, ਪਰਿਵਾਰ ਵਾਲਿਆਂ ਨੇ ਕੁਝ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼, ਪੰਜਾਬੀ ਸਿਤਾਰੇ ਵੀ ਕਰ ਰਹੇ ਨੇ ਬਰਥਡੇਅ ਵਿਸ਼

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਲਟੀ ਟੈਲੇਂਟਿਡ ਯੋ ਯੋ ਹਨੀ ਸਿੰਘ ਜਿਹੜੇ ਰੈਪਰ, ਗਾਇਕ, ਗੀਤਕਾਰ ਅਤੇ ਮਿਊਜ਼ਿਕ ਡਾਇਰੈਕਟਰ ਵੀ ਹਨ । ਅੱਜ ਉਹ ਆਪਣਾ 37ਵਾਂ ਜਨਮ ਦਿਨ ਮਨਾ ਰਹੇ ਹਨ। 15 ਮਾਰਚ,1983 ਨੂੰ ਹੁਸ਼ਿਆਰਪੁਰ ‘ਚ ਜਨਮੇ ਹਨੀ ਸਿੰਘ ਦਾ ਅਸਲੀ ਨਾਂਅ ਹਿਰਦੇਸ਼ ਸਿੰਘ ਹੈ ।

View this post on Instagram

 

Aaj mera Happy Bday To u hai !! The yoyo family bringing inn my bday

A post shared by Yo Yo Honey Singh (@yyhsofficial) on

ਹਨੀ ਸਿੰਘ ਦੇ ਬਰਥਡੇਅ ਤੇ ਉਨ੍ਹਾਂ ਦੇ ਪਰਿਵਾਰ ਤੇ ਖ਼ਾਸ ਦੋਸਤਾਂ ਨੇ ਉਨ੍ਹਾਂ ਨੂੰ ਸਰਪ੍ਰਾਈਜ਼ ਦਿੱਤਾ । ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਅੱਜ ਮੇਰਾ ਬਰਥਡੇਅ ਟੂ ਯੂ ਹੈ  !!  ਮੇਰੇ ਜਨਮ ਦਿਨ ‘ਤੇ ਸਾਰੀ ਯੋ ਯੋ ਫੈਮਿਲੀ ਇਕੱਠੀ ਹੋਈ ਹੈ’

ਹੋਰ ਵੇਖੋ:21 ਸਾਲਾ ਦੇ ਹੋਏ ‘ਪਰਾਡਾ’ ਫੇਮ ਸਿੰਗਰ ਜੱਸ ਮਾਣਕ, ਦੋਸਤਾਂ ਨੇ ਕੁਝ ਇਸ ਤਰ੍ਹਾਂ ਦਿੱਤੀ ਸਰਪ੍ਰਾਈਜ਼ ਬਰਥਡੇਅ ਪਾਰਟੀ, ਦੇਖੋ ਵੀਡੀਓ

ਫੋਟੋ ‘ਚ ਹਨੀ ਸਿੰਘ ਕੇਕ ਦੇ ਨਾਲ ਬਹੁਤ ਮਸਤੀ ਵਾਲੇ ਅੰਦਾਜ਼ ਨਜ਼ਰ ਆ ਰਹੇ ਨੇ , ਨਾਲ ਹੀ ਉਨ੍ਹਾਂ ਦੇ ਦੋਸਤ ਤੇ ਪਰਿਵਾਰ ਵਾਲੇ ਨਜ਼ਰ ਆ ਰਹੇ ਨੇ । ਇਸ ਪੋਸਟ ਉੱਤੇ ਪੰਜਾਬੀ ਗਾਇਕ ਮਨਿੰਦਰ ਬੁੱਟਰ, ਸਿਮਰ ਕੌਰ, ਇੱਕਾ, ਸੁੱਖੀ ਮਿਊਜ਼ਿਕਲ ਡੌਕਟਜ਼ ਤੋਂ ਇਲਾਵਾ ਬਾਲੀਵੁੱਡ ਹੀਰੋਇਨ ਉਰਵਸ਼ੀ ਰੌਤੇਲਾ ਤੇ ਕਈ ਹੋਰ ਸਿਤਾਰੇ ਵੀ ਕਮੈਂਟਜ਼ ਕਰਕੇ ਹਨੀ ਸਿੰਘ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ ।

ਜੇ ਝਾਤ ਮਾਰੀਏ ਹਨੀ ਸਿੰਘ ਦੇ ਜੀਵਨ ‘ਤੇ ਤਾਂ ਉਨ੍ਹਾਂ ਨੇ ਬ੍ਰਿਟੇਨ ਦੇ ਟ੍ਰਿਨਿਟੀ ਸਕੂਲ ਤੋਂ ਮਿਊਜ਼ਿਕ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਇੰਡਟਸਟਰੀ ‘ਚ ਕਦਮ ਰੱਖਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਰੈਪਿੰਗ ਸਟਾਈਲ ਨਾਲ ਲੋਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਹੀ ਜਗਾ ਬਣਾ ਲਈ । ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ । ਉਨ੍ਹਾਂ ਨੇ ਸਾਲ 2011 ‘ਚ ਆਪਣੀ ਬਚਪਨ ਦੀ ਦੋਸਤ ਸ਼ਾਲਿਨੀ ਸਿੰਘ ਨਾਲ ਵਿਆਹ ਕਰਵਾ ਲਿਆ ਸੀ । ਪਰ ਹਨੀ ਸਿੰਘ ਨੇ ਆਪਣੇ ਵਿਆਹ ਦੀ ਖ਼ਬਰ ਨੂੰ ਕਾਫੀ ਲੰਬੇ ਸਮੇਂ ਤੱਕ ਦੁਨੀਆ ਤੋਂ ਛੁਪਾ ਕੇ ਰੱਖਿਆ ਸੀ । ਇੱਕ ਰਿਆਲਟੀ ਸ਼ੋਅ ‘ਚ ਉਨ੍ਹਾਂ ਨੇ ਆਪਣੀ ਪਤਨੀ ਨੂੰ ਸਾਰਿਆਂ ਦੇ ਰੁਬਰੂ ਕਰਵਾਇਆ ਸੀ ।

ਹਨੀ ਸਿੰਘ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕਾਂ ਦੇ ਨਾਲ ਕੰਮ ਕੀਤਾ ਹੈ । ਹਨੀ ਸਿੰਘ ਨੇ ਕਈ ਹਿੱਟ ਗੀਤ ਜਿਵੇਂ 'ਖੜਕੇ ਗਲਾਸੀ ਤੇਰੇ ਨਾਂ ਦੀ', ‘ਲੱਕ 28  ਕੁੜੀ ਦਾ’, ‘ਅੰਗਰੇਜ਼ੀ ਬੀਟ’, ‘ਹਾਈ ਹੀਲ’, ‘ਡੋਪ ਸ਼ੋਪ’ ਵਰਗੇ ਕਈ ਗੀਤ ‘ਚ ਆਪਣੇ ਰੈਪ ਦਾ ਤੜਕਾ ਲਗਾਇਆ । ਸਫਲਤਾ ਦੀਆਂ ਉਚਾਈਆਂ ਨੂੰ ਛੂੰਹਦੇ ਹੋਏ ਬਾਲੀਵੁੱਡ ਵਿਚ ਵੀ ਪੂਰੀ ਧੱਕ ਪਾ ਦਿੱਤੀ ਸੀ । ਸ਼ਾਹਰੁਖ ਖ਼ਾਨ ਦੇ ਨਾਲ ਲੂੰਗੀ ਡਾਂਸ, ਸਲਮਾਨ ਖ਼ਾਨ ਦੇ ਨਾਲ ਪਾਰਟੀ ਵਿਦ ਭੂਤਨਾਥ ਵਰਗੇ ਕਈ ਸੁਪਰ ਹਿੱਟ ਗਾਣੇ ਦਿੱਤੇ ।

ਪਰ ਇਸ ਦਰਮਿਆਨ ਹਨੀ ਸਿੰਘ ਬਿਮਾਰੀ ਨਾਲ ਘਿਰ ਗਏ ਤੇ ਤਿੰਨ ਸਾਲ ਤੱਕ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾਈ ਰੱਖੀ ਹੈ । ਜਿਸ ਦੇ ਚਲਦੇ ਸਾਲ 2018 ‘ਚ ਉਹਨਾਂ ਨੇ ‘ਮੱਖਣਾਂ’ ਗੀਤ ਨਾਲ ਮਿਊਜ਼ਿਕ ਇੰਡਸਟਰੀ ‘ਚ ਵਾਪਸੀ ਕੀਤੀ ਹੈ । ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ਲੋਕਾ ਰਿਲੀਜ਼ ਹੋਇਆ ਹੈ । ਇਸ ਪਾਰਟੀ ਸੌਂਗ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network