ਹਰਭਜਨ ਮਾਨ ਦੀ ਇਹ ਵੀਡੀਓ ਤੁਹਾਨੂੰ ਵੀ ਆਏਗੀ ਪਸੰਦ,ਬਜ਼ੁਰਗ ਜੋੜੇ ਨੇ ਇਸ ਤਰ੍ਹਾਂ ਵਧਾਇਆ ਹਰਭਜਨ ਮਾਨ ਦਾ ਮਾਣ ,ਵੀਡੀਓ ਕੀਤਾ ਸਾਂਝਾ  

written by Shaminder | January 25, 2020

ਹਰਭਜਨ ਮਾਨ ਇੱਕ ਅਜਿਹੇ ਕਲਾਕਾਰ ਹਨ ਜੋ ਹਰ ਕਿਸੇ ਦੀ ਪਹਿਲੀ ਪਸੰਦ ਨੇ ।ਉਨ੍ਹਾਂ ਨੂੰ ਜਿੱਥੇ ਨੌਜਵਾਨ ਵਰਗ ਵੱਲੋਂ ਪਿਆਰ ਮਿਲਦਾ ਹੈ,ਉੱਥੇ ਹੀ ਬਜ਼ੁਰਗ ਵੀ ਉਨ੍ਹਾਂ ਦੇ ਮਿੱਠ ਬੋਲੜੇ ਸੁਭਾਅ ਕਾਰਨ ਅਤੇ ਉਨ੍ਹਾਂ ਦੀ ਸਾਫ਼ ਸੁਥਰੀ ਗਾਇਕੀ ਨੂੰ ਕਾਫੀ ਪਸੰਦ ਕਰਦੇ ਨੇ । ਇਹੀ ਕਾਰਨ ਹੈ ਕਿ ਹਰਭਜਨ ਮਾਨ ਜਿੱਥੇ ਵੀ ਜਾਂਦੇ ਨੇ ਹਰ ਕੋਈ ਉਨ੍ਹਾਂ ਨੂੰ ਹੱਥੀਂ ਛਾਵਾਂ ਕਰਦਾ ਹੈ ।ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਵੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਮੁੜ ਤੋਂ ਸੁਰਜਿਤ ਕਰਨ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਹੀ ਬੱਝਦਾ ਹੈ । ਹੋਰ ਵੇਖੋ:ਇਸ ਗੱਲ ਕਰਕੇ ਹਰਭਜਨ ਮਾਨ ਨੂੰ ਪੁੱਤਰ ਅਵਕਾਸ਼ ਮਾਨ ‘ਤੇ ਹੈ ਮਾਣ,ਵੀਡੀਓ ਕੀਤਾ ਸਾਂਝਾ https://www.instagram.com/p/B7qb8aohijF/ ਸਰੋਤਿਆਂ ਵੱਲੋਂ ਮਿਲਦੇ ਇਸ ਪਿਆਰ ਨੂੰ ਉਹ ਅਕਸਰ ਸਾਂਝਾ ਕਰਦੇ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਇੱਕ ਬਜ਼ੁਰਗ ਜੋੜਾ ਉਨ੍ਹਾਂ ਨੂੰ ਪਿਆਰ ਦੇ ਰਿਹਾ ਹੈ ਅਤੇ ਜਦੋਂ ਹਰਭਜਨ ਮਾਨ ਇਸ ਬਜ਼ੁਰਗ ਜੋੜੇ ਨੂੰ ਮਿਲਣ ਪਹੁੰਚੇ ਤਾਂ ਬਜ਼ੁਰਗ ਨੇ ਪਿਆਰ ਦੇ ਤੌਰ 'ਤੇ 100 ਰੁਪਏ ਹਰਭਜਨ ਮਾਨ ਨੂੰ ਦਿੱਤੇ। https://www.instagram.com/p/B7i9gxVhA3G/ ਉਨ੍ਹਾਂ ਨੇ ਇਹ ਪੈਸੇ ਲੈਣ ਤੋਂ ਇਨਕਾਰ ਕੀਤਾ ਤਾਂ ਇਸ ਜੋੜੇ ਦਾ ਕਹਿਣਾ ਸੀ ਕਿ ਇਹ ਤਾਂ ਵੱਡਿਆਂ ਦਾ ਪਿਆਰ ਹੈ । https://www.instagram.com/p/B7N6bunB7UD/ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ "ਜ਼ਿੰਦਗੀ ਦੇ 'ਕੁਝ ਪਲ' ਅਜਿਹੇ ਹੁੰਦੇ ਹਨ, ਜੋ ਤੁਹਾਨੂੰ ਹਰ ਪਲ ਇਹ ਅਹਿਸਾਸ ਕਰਵਾਉਂਦੇ ਰਹਿੰਦੇ ਹਨ ਕਿ ਤੁਸੀਂ ਬਹੁਤ 'ਖ਼ੁਸ਼ਨਸੀਬ' ਹੋ। ਉਸ ਹੀ 'ਕੁਝ ਪਲ' ਵਾਲਾ ਇਹ ਪਲ ਤੁਹਾਡੇ ਸਭ ਨਾਲ ਸਾਂਝਾ ਕਰ ਰਿਹਾਂ, ਜੋ ਤੁਹਾਡੇ ਵੱਲੋਂ ਮੈਨੂੰ ਦਿੱਤਾ ਗਿਆ ਸਭ ਤੋਂ ਵੱਡਾ 'ਸਨਮਾਨ' ਹੈ।ਤੁਹਾਡੇ ਸਭ ਦੇ ਪਿਆਰ ਅਤੇ ਸਤਿਕਾਰ ਦਾ ਦਿਲੋਂ ਸ਼ੁਕਰੀਆ।-ਹਰਭਜਨ ਮਾਨ

0 Comments
0

You may also like