ਪੰਜਾਬੀ ਸੱਭਿਆਚਾਰ ਦੇ ਨਾਲ ਭਰਿਆ ਫ਼ਿਲਮ ਪੀ.ਆਰ ਦਾ ਟੀਜ਼ਰ ਹੋਇਆ ਰਿਲੀਜ਼, ਹਰਭਜਨ ਮਾਨ ਨੇ ਆਖੀ ਇਹ ਗੱਲ

Written by  Lajwinder kaur   |  May 04th 2022 12:46 PM  |  Updated: May 04th 2022 12:46 PM

ਪੰਜਾਬੀ ਸੱਭਿਆਚਾਰ ਦੇ ਨਾਲ ਭਰਿਆ ਫ਼ਿਲਮ ਪੀ.ਆਰ ਦਾ ਟੀਜ਼ਰ ਹੋਇਆ ਰਿਲੀਜ਼, ਹਰਭਜਨ ਮਾਨ ਨੇ ਆਖੀ ਇਹ ਗੱਲ

Punjabi Entertainment News, PR Movie Teaser : ਪੰਜਾਬੀ ਗਾਇਕ ਤੇ ਐਕਟਰ ਹਰਭਜਨ ਮਾਨ ਜੋ ਕਿ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ਪੀ.ਆਰ ਨੂੰ ਲੈ ਕੇ ਕਾਫੀ ਉਤਸੁਕ ਹਨ। ਜਿਸ ਕਰਕੇ ਉਨ੍ਹਾਂ ਨੇ ਪੀ.ਆਰ ਦੀ ਪਹਿਲੀ ਝਲਕ ਯਾਨੀ ਕਿ ਟੀਜ਼ਰ ਨੂੰ ਸ਼ੇਅਰ ਕਰ ਦਿੱਤਾ ਹੈ।

ਹੋਰ  ਪੜ੍ਹੋ : Met Gala ‘ਚ ਪ੍ਰਿਯੰਕਾ ਚੋਪੜਾ ਦੀ ਜੇਠਾਣੀ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਜਲਦ ਹੀ ਜੋਨਸ ਪਰਿਵਾਰ ‘ਚ ਗੂੰਜਣ ਵਾਲੀਆਂ ਨੇ ਕਿਲਕਾਰੀਆਂ

inside image of pr teaser

ਉਨ੍ਹਾਂ ਨੇ ਫ਼ਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਲਓ ਜੀ ਮਾਣੋ ਆਨੰਦ ਆਪਣੀ “ਪੀ.ਆਰ.” ਦੀ ਪਹਿਲੀ ਝਲਕ ਦਾ... ਵੱਧ ਤੋਂ ਵੱਧ ਸ਼ੇਅਰ ਕਰਨ ਦੀ ਮੇਹਰਬਾਨੀ ਕਰਿਓ..ਪੀ.ਆਰ ਦਾ ਟੀਜ਼ਰ ਰਿਲੀਜ਼...ਆਸ ਹੈ ਤੁਹਾਨੂੰ ਬਹੁਤ ਪਸੰਦ ਆਵੇਗਾ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

harbhajan mann pr teaser out now

ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਸ ਦੀ ਸ਼ੁਰੂਆਤ ਹੀ ਪੰਜਾਬੀ ਸੱਭਿਆਚਾਰ ਦੇ ਨਾਲ ਹੁੰਦੀ ਹੈ। ਜੀ ਹਾਂ ਪੰਜਾਬੀ ਮੁਟਿਆਰਾਂ ਗਿੱਧਾ ਅਤੇ ਬੋਲੀਆਂ ਪਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਟੀਜ਼ਰ ‘ਚ ਫ਼ਿਲਮ ਦੀ ਟੈਗ ਲਾਈਨ- ‘ਗੱਲ ਪਿਆਰ ਦੀ ਨੀ, “P.R.” ਦੀ ਏ’।

punjabi Gidha

ਦੱਸ ਦਈਏ ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਲੰਬੇ ਸਮੇਂ ਤੋਂ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫ਼ਿਲਮ ‘ਚ ਹਰਭਜਨ ਮਾਨ ਤੋਂ ਇਲਾਵਾ Delbar Arya, ਕੰਵਲਜੀਤ ਸਿੰਘ, ਕਰਮਜੀਤ ਅਨਮੋਲ, ਮਨੂ ਸੰਧੂ, ਕਮਲਜੀਤ ਨੀਰੂ, ਗੁਰਸ਼ਰਨ ਮਾਨ, ਸਰਦੂਲ ਸਿਕੰਦਰ, ਅਮਰ ਨੂਰੀ ਵਰਗੇ ਕਈ ਹੋਰ ਕਈ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਸਾਰੰਗ ਫ਼ਿਲਮਜ਼ ਅਤੇ ਐੱਚ.ਐੱਮ. ਰਿਕਾਰਡਜ਼ ਦੀ ਪੇਸ਼ਕਸ਼ ਵਾਲੀ ਪੀ.ਆਰ ਫ਼ਿਲਮ 27 ਮਈ,2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਹੋਰ  ਪੜ੍ਹੋ : ਪਿਆਰ ਤੇ ਜਜ਼ਬਾਤਾਂ ਦੇ ਨਾਲ ਭਰਿਆ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਫ਼ਿਲਮ 'Kokka' ਦਾ ਟ੍ਰੇਲਰ ਹੋਇਆ ਰਿਲੀਜ਼

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network