ਹਰਦੀਪ ਗਰੇਵਾਲ ਦਾ ਨਵਾਂ ਗੀਤ ‘ਫੇਕ ਸੁਪਰ ਸਟਾਰ’ ਦਾ ਟੀਜ਼ਰ ਆਇਆ ਸਾਹਮਣੇ, ਵੇਖੋ ਵੀਡੀਓ

Written by  Lajwinder kaur   |  March 15th 2019 05:36 PM  |  Updated: March 15th 2019 05:36 PM

ਹਰਦੀਪ ਗਰੇਵਾਲ ਦਾ ਨਵਾਂ ਗੀਤ ‘ਫੇਕ ਸੁਪਰ ਸਟਾਰ’ ਦਾ ਟੀਜ਼ਰ ਆਇਆ ਸਾਹਮਣੇ, ਵੇਖੋ ਵੀਡੀਓ

ਹਰਦੀਪ ਗਰੇਵਾਲ ਜਿਹਨਾਂ ਨੇ ਘੱਟ ਉਮਰ 'ਚ ਪ੍ਰਸਿੱਧੀ ਹਾਸਿਲ ਕਰ ਲਈ ਹੈ। ਹਰਦੀਪ ਗਰੇਵਾਲ ਆਪਣੇ ਗੀਤਾਂ ਰਾਹੀਂ ਹਮੇਸ਼ਾਂ ਵਧੀਆ ਸੰਦੇਸ਼ ਦਿੰਦੇ ਹਨ। ਹਰਦੀਪ ਗਰੇਵਾਲ ਆਪਣੇ ਗੀਤਾਂ ਰਾਹੀਂ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੇ ਹਨ। ਜਿਸਦੇ ਚੱਲਦੇ ਉਹ ਆਪਣਾ ਨਵਾਂ ਗੀਤ ਫੇਕ ਸੁਪਰ ਸਟਾਰ ਦੀ ਪਹਿਲੀ ਝਲਕ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ।

ਹੋਰ ਵੇਖੋ:ਗੁਰੂਆਂ ਦੇ ਉਪਦੇਸ਼ਾਂ ਨੂੰ ਯਾਦ ਕਰਵਾਉਂਦਾ ਹੈ ਹਰਦੀਪ ਗਰੇਵਾਲ ਦਾ ਧਾਰਮਿਕ ਗੀਤ ‘ਮਾਫੀ’

ਟੀਜ਼ਰ ‘ਚ ਬਸ ਇਹ ਪਤਾ ਚੱਲ ਰਿਹਾ ਹੈ ਕਿ ਇਹ ਗੀਤ ਸਿੰਗਰਾਂ ਉੱਤੇ ਬਣਾਇਆ ਗਿਆ ਹੈ ਤੇ ਨਾਲ ਹੀ ਅੱਜ ਕੱਲ੍ਹ ਫੇਕ ਵਿਊਜ਼ ਨਾਲ ਸਫਲਤਾ ਪ੍ਰਾਪਤ ਕਰਨ ਵਾਲਿਆਂ ਬਾਰੇ ਦੱਸਿਆ ਗਿਆ ਹੈ। ਹਰਦੀਪ ਗਰੇਵਾਲ ਨੇ ਬਾਕੀ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਹੁਣ ਇਹ ਖੁਲਾਸਾ ਤਾਂ ਗੀਤ ਦੀ ਵੀਡੀਓ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ। 'ਫੇਕ ਸੁਪਰ ਸਟਾਰ' ਗੀਤ ਦੇ ਬੋਲ ਹਰਦੀਪ ਗਰੇਵਾਲ ਨੇ ਖੁਦ ਹੀ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਪਰੂਫ ਵੱਲੋਂ ਦਿੱਤਾ ਗਿਆ ਹੈ ਅਤੇ ਗੀਤ ਦੀ ਵੀਡੀਓ ਗੈਰੀ ਖਤਰਾਓ ਮੀਡੀਆ ਵੱਲੋਂ ਤਿਆਰ ਕੀਤੀ ਗਈ ਹੈ। ਹਰਦੀਪ ਗਰੇਵਾਲ ਦਾ ਇਹ ਗੀਤ 19 ਮਾਰਚ ਨੂੰ ਸਰੋਤਿਆਂ ਦੇ ਰੁਬਰੂ ਹੋਵੇਗਾ।

ਹਰਦੀਪ ਗਰੇਵਾਲ ਇਸ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਨੂੰ ‘ਠੋਕਰ’, ‘ਬੁਲੰਦੀਆਂ’, ‘ਉਡਾਰੀ’, ‘ਮੈਂ ਨੀ ਆਉਣਾ’, ‘40 ਕਿਲੇ’ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network