
ਪੰਜਾਬੀ ਗਾਇਕ ਹਰਫ ਚੀਮਾ ਜੋ ਕਿ ਬਹੁਤ ਜਲਦ ਨਵਾਂ ਟਰੈਕ ਲੈ ਕੇ ਆ ਰਹੇ ਨੇ । ਉਨ੍ਹਾਂ ਨੇ ਆਪਣੇ ਨਵੇਂ ਕਿਸਾਨੀ ਗੀਤ ਬਾਰਡਰ (BORDER) ਦਾ ਐਲਾਨ ਕਰ ਦਿੱਤਾ ਹੈ । ਇਸ ਗੀਤ ਨੂੰ ਹਰਫ ਚੀਮਾ ਤੇ ਗਾਇਕਾ ਗੁਰਲੇਜ਼ ਅਖਤਰ ਮਿਲਕੇ ਗਾਉਣਗੇ । ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਬਾਲੀਵੁੱਡ ਐਕਟਰ ਰਣਦੀਪ ਹੁੱਡਾ ਨੇ ਕਿਸਾਨੀ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ, ਪਰਮਾਤਮਾ ਅੱਗੇ ਜਲਦੀ ਸਭ ਠੀਕ ਕਰਨ ਲਈ ਕੀਤੀ ਅਰਦਾਸ
ਗਾਣੇ ਦੇ ਪੋਸਟਰ ਸ਼ੇਅਰ ਕਰਦੇ ਹੋਏ ਗਾਇਕ ਹਰਫ ਚੀਮਾ ਨੇ ਲਿਖਿਆ ਹੈ- ‘ਕਾਲੇ ਕਨੂੰਨਾ ਦੀ ਗੱਲ ਹਰ ਚੁੱਲੇ ਤੇ ਆ । ਪੰਜਾਬ ਦੇ ਕੱਲੇ ਕੱਲੇ ਟੱਬਰ ਦਾ ਮਹੌਲ ਪੇਸ਼ ਕਰਦਾ ਦੋਗਾਣਾ... BORDER’ ।
ਇਸ ਗੀਤ ਦੇ ਬੋਲ ਖੁਦ ਹਰਫ ਚੀਮਾ ਨੇ ਲਿਖੇ ਨੇ ਤੇ ਮਿਊਜ਼ਿਕ ਕੇਵੀ ਸਿੰਘ ਦਾ ਹੋਵੇਗਾ । ਇਸ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਹਰਫ ਚੀਮਾ ਤੇ ਪੰਜਾਬੀ ਐਕਟਰ ਜਪਜੀ ਖਹਿਰਾ। ਇਸ ਗੀਤ ਦਾ ਵੀਡੀਓ ਕੰਵਰ ਗਰੇਵਾਲ ਨੇ ਤਿਆਰ ਕੀਤਾ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਵੇਗਾ। ਹਰਫ ਚੀਮਾ ਇਸ ਤੋਂ ਪਹਿਲਾਂ ਵੀ ਕਈ ਕਿਸਾਨੀ ਗੀਤਾਂ ਲੈ ਕੇ ਆ ਚੁੱਕੇ ਨੇ ।
View this post on Instagram