ਫਿਲਮ 'ਟਾਈਗਰ' ਦੀ ਸ਼ੂਟਿੰਗ 'ਚ ਰੁੱਝੇ ਰਿਤਿਕ ਰੋਸ਼ਨ , ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

Written by  Shaminder   |  October 15th 2018 12:43 PM  |  Updated: October 15th 2018 12:43 PM

ਫਿਲਮ 'ਟਾਈਗਰ' ਦੀ ਸ਼ੂਟਿੰਗ 'ਚ ਰੁੱਝੇ ਰਿਤਿਕ ਰੋਸ਼ਨ , ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੇ ਆਪਣੀ ਫਿਲਮ 'ਟਾਈਗਰ ਦੀ ਸ਼ੂਟਿੰਗ 'ਚ ਰੁੱਝੇ ਹੋਏ ਨੇ । ਉਨ੍ਹਾਂ ਦੀ ਇਸ ਫਿਲਮ ਦੀ ਸ਼ੂਟਿੰਗ ਇਟਲੀ 'ਚ ਹੋ ਰਹੀ ਹੈ ਅਤੇ ਆਪਣੇ ਇਟਲੀ ਟੂਰ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਨੇ । ਰਿਤਿਕ ਰੋਸ਼ਨ ਦੀ ਇਸ ਫਿਲਮ ਦੀ ਕਾਫੀ ਚਰਚਾ ਹੋ ਰਹੀ ਹੈ । ਇਹ ਇੱਕ ਐਕਸ਼ਨ ਫਿਲਮ ਹੈ । ਜਿਸ ਦੀ ਕਾਫੀ ਚਰਚਾ ਹੋ ਰਹੀ ਹੈ । ਫਿਲਮ ਦੀ ਸ਼ੂਟਿੰਗ ਵੀ ਇਟਲੀ 'ਚ ਹੋ ਰਹੀ ਹੈ ਅਤੇ ਇਸ ਦੌਰਾਨ ਰਿਤਿਕ ਇਸ ਸ਼ੂਟਿੰਗ ਨੂੰ ਪੂਰੀ ਤਰ੍ਹਾਂ ਮਾਣ ਰਹੇ ਨੇ ।

ਹੋਰ ਵੇਖੋ : ਘਰ ਵਿੱਚ ਪਰਿਵਾਰ ਨਾਲ ਗਣੇਸ਼ ਜੀ ਦੀ ਪੂਜਾ ਕਰਦੇ ਹੋਏ ਦੀ ਰਿਤਿਕ ਰੋਸ਼ਨ ਨੇ ਵੀਡੀਓ ਕੀਤੀ ਸਾਂਝੀ

 

ਉੁਹ ਇਸ ਦੌਰਾਨ ਮਸਤੀ ਕਰਦੇ ਨਜ਼ਰ ਆਏ ਅਤੇ ਇਸ ਦੌਰਾਨ ਉਨ੍ਹਾਂ ਨੇ ਕੁਝ ਸੈਲਫੀਆਂ ਵੀ ਕਲਿੱਕ ਕੀਤੀਆਂ । ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਅਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਫੈਨਸ ਵੱਲੋਂ ਕਾਫੀ ਪਸੰਦ ਵੀ ਕੀਤੀਆਂ ਜਾ ਰਹੀਆਂ ਨੇ । ਉਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਸੈਲਫੀ ਲੈਣ ਲਈ ਇਹ ਮੌਸਮ ਬਹੁਤ ਹੀ ਵਧੀਆ ਹੈ । ਇਸ ਫਿਲਮ ਨੂੰ ਸਿਧਾਰਥ ਅਨੰਦ ਡਾਇਰੈਕਟ ਕਰ ਰਹੇ ਨੇ ਜਦਕਿ ਇਸ ਨੂੰ ਯਸ਼ਰਾਜ ਬੈਨਰ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ । ਇਹ ਫਿਲਮ ਅਗਲੇ ਸਾਲ ਗਾਂਧੀ ਜਯੰਤੀ ਦੇ ਮੌਕੇ 'ਤੇ ਰਿਲੀਜ਼ ਹੋਵੇਗੀ । ਇਸ ਫਿਲਮ 'ਚ ਰਿਤਿਕ ਰੋਸ਼ਨ ਦੇ ਨਾਲ ਵਾਣੀ ਕਪੂਰ ਵੀ ਨਜ਼ਰ ਆਉਣਗੇ । ਇਸ ਫਿਲਮ 'ਚ ਕੀ ਖਾਸ ਹੋਵੇਗਾ ਇਹ ਤੁਹਾਨੂੰ ਅਗਲੇ ਸਾਲ ਹੀ ਪਤਾ ਲੱਗ ਸਕੇਗਾ । ਪਰ ਫਿਲਹਾਲ ਤਾਂ ਰਿਤਿਕ ਰੋਸ਼ਨ ਇਸ ਸ਼ੂਟਿੰਗ ਨੂੰ ਖੂਬ ਮਾਣ ਰਹੇ ਨੇ ਅਤੇ ਆਪਣੇ ਫੈਨਸ ਨਾਲ ਆਪਣੀਆਂ ਤਸਵੀਰਾਂ ਅਤੇ ਵੀਡਿਓ ਸਾਂਝੇ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network