ਐਕਸ ਵਾਇਫ਼ ਤੋਂ ਪਹਿਲਾਂ ਰਿਤਿਕ ਰੌਸ਼ਨ ਵੀ ਸਨ ਕੋਰੋਨਾ ਪੌਜ਼ੀਟਿਵ, ਹੁਣ ਉਨ੍ਹਾਂ ਦੀ ਰਿਪੋਰਟ ਆਈ ਨੈਗੇਟਿਵ

written by Pushp Raj | January 15, 2022

ਦੇਸ਼ ਭਰ ਵਿੱਚ ਲਗਾਤਾਰ ਕੋਰੋਨਾ ਦੀ ਤੀਜੀ ਲਹਿਰ ਦਾ ਪ੍ਰਕੋਪ ਜਾਰੀ ਹੈ। ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਸਣੇ ਕਈ ਬਾਲੀਵੁੱਡ ਤੇ ਟੀਵੀ ਜਗਤ ਦੇ ਸਿਤਾਰੇ ਕੋਰੋਨਾ ਦੀ ਚਪੇਟ ਵਿੱਚ ਹਨ। ਹੁਣ ਅਦਾਕਾਰ ਰਿੱਤਿਕ ਰੌਸ਼ਨ ਦੀ ਐਕਸ ਵਾਈਫ ਸੁਜੈਨ ਖ਼ਾਨ ਵੀ ਕੋਰੋਨਾ ਪੌਜ਼ੀਟਿਵ ਹੈ। ਸੁਜੈਨ ਤੋਂ ਪਹਿਲਾਂ ਰਿਤਿਕ ਰੌਸ਼ਨ ਵੀ ਕੋਰੋਨਾ ਨਾਲ ਪੀੜਤ ਸਨ ਪਰ ਹੁਣ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਰਿਤਿਕ ਰੋਸ਼ਨ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਵਿਗੜ ਰਹੀ ਹੈ। ਸੁਜ਼ੈਨ ਤੋਂ ਪਹਿਲਾਂ ਰਿਤਿਕ ਵੀ ਕੋਰੋਨਾ ਤੋਂ ਪੀੜਤ ਸਨ। ਰਿਤਿਕ ਰੋਸ਼ਨ ਲੰਬੇ ਸਮੇਂ ਤੋਂ ਆਈਸੋਲੇਸ਼ਨ 'ਚ ਸਨ। ਉਹ ਹਾਲ ਹੀ ਵਿੱਚ ਮੁੰਬਈ ਵਿੱਚ ਵਰਸੋਵਾ ਲਿੰਕ ਰੋਡ ਉੱਤੇ ਇੱਕ ਨਵੇਂ ਅਪਾਰਟਮੈਂਟ ਵਿੱਚ ਸ਼ਿਫਟ ਹੋਏ ਹਨ।

Ex Wife Sussanne Khan Penned The Note On Hrithik Roshan's Birthday

ਹਾਲਾਂਕਿ ਹੁਣ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। “ਉਹ ਠੀਕ ਹੈ,” ਅੰਦਰੂਨੀ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ, 8ਸ“ਉਹ ਹੁਣ ਬਹੁਤ ਬਿਹਤਰ ਮਹਿਸੂਸ ਕਰ ਰਿਹਾ ਹੈ।” ਚਾਰ ਦਿਨ ਪਹਿਲਾਂ ਰਿਤਿਕ ਦਾ ਟੈਸਟ ਨੈਗੇਟਿਵ ਆਇਆ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਸ਼ੰਸਕ ਲੰਬੇ ਸਮੇਂ ਤੋਂ ਰਿਤਿਕ ਰੋਸ਼ਨ ਦੀਆਂ ਫਿਲਮਾਂ ਦਾ ਇੰਤਜ਼ਾਰ ਕਰ ਰਹੇ ਹਨ। ਕਿਉਂਕਿ ਉਹ ਬੀਤੇ ਕੁਝ ਸਾਲਾਂ ਵਿੱਚ ਪਰਦੇ ਤੋਂ ਦੂਰ ਰਹੇ ਹਨ। 2019 ਵਿੱਚ, ਉਸਨੇ 'ਸੁਪਰ 30' ਅਤੇ 'ਵਾਰ' ਰਿਲੀਜ਼ ਕੀਤੀ।

deepika-padukone-hrithik-roshan_1577106084 deepika-padukone-hrithik-roshan_1577106084

ਹੋਰ ਪੜ੍ਹੋ : ਮਾਂ ਦੇ ਨਾਲ ਭਗਵਾਨ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੀ ਸਾਰਾ ਅਲੀ ਖ਼ਾਨ

ਹੁਣ ਜਲਦ ਹੀ ਰਿਤਿਕ ਤੇ ਦੀਪਿਕਾ ਪਾਦੂਕੋਣ ਦੀ ਫਿਲਮ 'ਫਾਈਟਰ' ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ, ਉਹ 'ਵਿਕਰਮ ਵੇਧਾ' ਵਿੱਚ ਨਜ਼ਰ ਆਵੇਗਾ, ਅਤੇ ਆਪਣੇ ਜਨਮਦਿਨ 'ਤੇ ਉਨ੍ਹਾਂ ਨੇ ਫੈਨਜ਼ ਨੂੰ ਇਸ ਦੀ ਪਹਿਲੀ ਝਲਕ ਵੀ ਵਿਖਾਈ ਸੀ।

ਦੱਸ ਦਈਏ ਕਿ ਰਿਤਿਕ ਰੌਸ਼ਨ ਤੋਂ ਇਲਾਵਾ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ, ਏਕਤਾ ਕਪੂਰ, ਜੌਨ ਅਬ੍ਰਾਹਮ, ਪ੍ਰੇਮ ਚੋਪੜਾ ਅਤੇ ਹੋਰ ਕਈ ਸੈਲੇਬਸ ਕੋਰੋਨਾ ਪੌਜ਼ੀਟਿਵ ਹਨ.

You may also like