ਬਿਨੂੰ ਢਿੱਲੋਂ ਦੀ ਹੋਮ ਪ੍ਰੋਡਕਸ਼ਨ 'ਚ ਇੱਕ ਹੋਰ ਪੰਜਾਬੀ ਫ਼ਿਲਮ 'ਜੱਗਾ 7/51' ਦਾ ਹੋਇਆ ਐਲਾਨ

Written by  Aaseen Khan   |  October 10th 2019 10:22 AM  |  Updated: October 10th 2019 10:22 AM

ਬਿਨੂੰ ਢਿੱਲੋਂ ਦੀ ਹੋਮ ਪ੍ਰੋਡਕਸ਼ਨ 'ਚ ਇੱਕ ਹੋਰ ਪੰਜਾਬੀ ਫ਼ਿਲਮ 'ਜੱਗਾ 7/51' ਦਾ ਹੋਇਆ ਐਲਾਨ

ਬਿਨੂੰ ਢਿੱਲੋਂ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮੰਜੇ ਹੋਏ ਅਦਾਕਾਰ ਹਨ। ਫ਼ਿਲਮਾਂ 'ਚ ਅਦਾਕਾਰੀ ਦੇ ਨਾਲ ਨਾਲ ਹੁਣ ਬਿਨੂੰ ਢਿੱਲੋਂ ਆਪਣੇ ਹੋਮ ਪ੍ਰੋਡਕਸ਼ਨ 'ਚ ਵੀ ਕਾਫੀ ਫ਼ਿਲਮਾਂ ਲੈ ਕੇ ਆ ਰਹੇ ਹਨ ਜਿੰਨ੍ਹਾਂ ਨੂੰ ਕਾਮਯਾਬੀ ਵੀ ਮਿਲ ਰਹੀ ਹੈ। ਇਸੇ ਸਿਲਸਿਲੇ ਦੇ ਅੰਦਰ ਉਹਨਾਂ ਆਪਣੇ ਹੋਮ ਪ੍ਰੋਡਕਸ਼ਨ 'ਚ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਨਾਮ ਹੈ 'ਜੱਗਾ 7/51'। ਫ਼ਿਲਮ 'ਚ ਬਿਨੂੰ ਖੁਦ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ। 'ਜੱਗਾ 7/51' 2020 'ਚ 10 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।

ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਬਿਨੂੰ ਢਿੱਲੋਂ ਇਸ ਫ਼ਿਲਮ ਨੂੰ ਲੈ ਕੇ ਆ ਰਹੇ ਹਨ। ਦੱਸ ਦਈਏ ਬਿਨੂੰ ਢਿੱਲੋਂ ਪ੍ਰੋਡਕਸ਼ਨ 'ਚ ਪਿਛਲੇ ਦਿਨੀਂ ਦੇਵ ਖਰੌੜ ਦੀ ਆਉਣ ਵਾਲੀ ਫ਼ਿਲਮ 'ਜ਼ਖਮੀ' ਦਾ ਵੀ ਐਲਾਨ ਕੀਤਾ  ਗਿਆ ਹੈ ਜਿਸ ਦੀ ਸ਼ੂਟਿੰਗ ਜਾਰੀ ਹੈ।

ਹੋਰ ਵੇਖੋ : ਕਾਲਾ ਸ਼ਾਹ ਕਾਲਾ ਦੀ ਸਫਲਤਾ ਤੋਂ ਬਾਅਦ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਫਿਰ ਪਾਵੇਗੀ ਧਮਾਲ, ਨਵੀਂ ਫਿਲਮ ਦਾ ਐਲਾਨ

ਸਰਗੁਣ ਮਹਿਤਾ ਅਤੇ ਬਿਨੂੰ ਢਿੱਲੋਂ ਸਟਾਰਰ ਫ਼ਿਲਮ ਕਾਲਾ ਸ਼ਾਹ ਕਾਲਾ ਦੀ ਕਾਮਯਾਬੀ ਤੋਂ ਬਿਨੂੰ ਢਿੱਲੋਂ ਆਪਣੇ ਹੋਮ ਪ੍ਰੋਡਕਸ਼ਨ ਸਰਗੁਣ ਮਹਿਤਾ ਨਾਲ ਫ਼ਿਲਮ 'ਝੱਲੇ' ਲੈ ਕੇ ਆ ਰਹੇ ਹਨ। ਹੁਣ ਇਸ ਨਵੀਂ ਫ਼ਿਲਮ 'ਜੱਗਾ 7/51' ਦੀ ਗੱਲ ਕਰੀਏ ਤਾਂ ਫ਼ਿਲਮ ਦੀ ਫਿਲਹਾਲ ਬਾਕੀ ਸਟਾਰਕਾਸਟ ਅਤੇ ਨਿਰਦੇਸ਼ਨ ਡਿਪਾਰਟਮੈਂਟ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਨਾਮ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਐਕਸ਼ਨ ਨਾਲ ਭਰਪੂਰ ਹੋਣ ਵਾਲੀ ਹੈ।

 

View this post on Instagram

 

Jhalley Teaser .. coming sooooon ?????

A post shared by Binnu Dhillon (@binnudhillons) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network