ਪੁਲਿਸ ਅਫ਼ਸਰ ਬਣੀ ਨਜ਼ਰ ਆਈ ਜਪਜੀ ਖਹਿਰਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

Written by  Lajwinder kaur   |  February 01st 2022 11:26 AM  |  Updated: February 01st 2022 11:27 AM

ਪੁਲਿਸ ਅਫ਼ਸਰ ਬਣੀ ਨਜ਼ਰ ਆਈ ਜਪਜੀ ਖਹਿਰਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਪਾਲੀਵੁੱਡ ਜਗਤ ਦੀ ਖ਼ੂਬਸੂਰਤ ਅਦਾਕਾਰਾ ਜਪਜੀ ਖਹਿਰਾ Japji Khaira ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਨਵੀਆਂ ਅਤੇ ਮਜ਼ੇਦਾਰ ਵੀਡੀਓ ਸ਼ੇਅਰਜ਼ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਪੁਲਿਸ ਵਾਲੀ ਵਰਦੀ ਚ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਐਕਟਰ ਜਗਜੀਤ ਸੰਧੂ ਨੇ ਆਪਣੀ ਮਿਹਨਤ ਸਦਕਾ ਪੁਰਾਣੇ ਘਰ ਨੂੰ ਬਦਲਿਆ ਨਵੇਂ ਸ਼ਾਨਦਾਰ ਘਰ ‘ਚ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

Japji-khaira image From instagram

ਜੀ ਹਾਂ ਉਹ ਆਪਣੀ ਅਗਲੀ ਆਉਣ ਵਾਲੀ ਫ਼ਿਲਮ ‘ਚ ਪੁਲਿਸ ਅਫ਼ਸਰ ਬਣੀ ਹੋਈ ਨਜ਼ਰ ਆਵੇਗੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਨੂੰ ਪੋਸਟ ਕੀਤਾ ਹੈ। ਜਿਸ ‘ਚ ਉਨ੍ਹਾਂ ਦੇ ਫੈਨਜ਼ ਫੁੱਲ ਲੈ ਕੇ ਜਪਜੀ ਖਹਿਰਾ ਨੂੰ ਮਿਲਣ ਆਏ। ਆਪਣੇ ਪ੍ਰਸ਼ੰਸਕਾਂ ਦਾ ਏਨਾਂ ਪਿਆਰ ਦੇਖ ਕੇ ਅਦਾਕਾਰਾ ਕਾਫੀ ਖੁਸ਼ ਹੋਈ ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਪ੍ਰਸ਼ੰਸਕਾਂ ਨੂੰ ਅਦਾਕਾਰਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਮੌਨੀ ਰਾਏ ਦੇ ਗ੍ਰਹਿ ਪ੍ਰਵੇਸ਼ ਦਾ ਵੀਡੀਓ ਆਇਆ ਸਾਹਮਣੇ, ਲਾਲ ਰੰਗ ਦੀ ਸਾੜ੍ਹੀ ‘ਚ ਬੇਹੱਦ ਖ਼ੂਬਸੂਰਤ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

japji khaira prayer infornt of waheguru g-min

ਜੇ ਗੱਲ ਕਰੀਏ ਜਪਜੀ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਉਹ ਬੀਰ ਸਿੰਘ ਦਾ ਨਵਾਂ ਗੀਤ ‘ਜੋੜਾ ਝਾਂਜਰਾਂ ਦਾ’ ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਗੀਤ ‘ਚ ਉਹ ਰਾਜਵੀਰ ਜਵੰਦਾ ਦੇ ਨਾਲ ਵੀਡੀਓ ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਪੰਜਾਬੀ ਇੰਡਸਟਰੀ ‘ਚ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਮਿੱਟੀ ਵਾਜਾਂ ਮਾਰਦੀ, ਸੰਨ ਆਫ ਮਨਜੀਤ ਸਿੰਘ, ਅਰਦਾਸ -2 ਸਣੇ ਕਈ ਫ਼ਿਲਮਾਂ ‘ਚ ਉਸ ਨੇ ਬਿਹਤਰੀਨ ਕਿਰਦਾਰ ਨਿਭਾਏ ਹਨ । ਫ਼ਿਲਮਾਂ ਦੇ ਨਾਲ ਉਹ ਪੰਜਾਬੀ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰ ਚੁੱਕੀ ਹੈ। ਜਪਜੀ ਖਹਿਰਾ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਅਦਾਕਾਰਾ ਕਈ ਟੀਵੀ  ਦੇ ਰਿਆਲਟੀ ਸ਼ੋਅ 'ਚ ਬਤੌਰ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network