ਜੱਸ ਮਾਣਕ ਤੇ ਗੁਰੀ ਨੇ ਬੰਨੇ ਹਰਫ਼ ਚੀਮਾ ਦੇ ਵਿਆਹ ‘ਚ ਰੰਗ, ਜੱਸ ਨੇ ਗੁਰੀ ਨੂੰ ਮੋਢਿਆਂ ਉੱਤੇ ਬਿਠਾ ਕੇ ਪਾਇਆ ਭੰਗੜਾ, ਦੇਖੋ ਵੀਡੀਓ

Written by  Lajwinder kaur   |  February 26th 2019 02:27 PM  |  Updated: February 26th 2019 03:14 PM

ਜੱਸ ਮਾਣਕ ਤੇ ਗੁਰੀ ਨੇ ਬੰਨੇ ਹਰਫ਼ ਚੀਮਾ ਦੇ ਵਿਆਹ ‘ਚ ਰੰਗ, ਜੱਸ ਨੇ ਗੁਰੀ ਨੂੰ ਮੋਢਿਆਂ ਉੱਤੇ ਬਿਠਾ ਕੇ ਪਾਇਆ ਭੰਗੜਾ, ਦੇਖੋ ਵੀਡੀਓ

ਬੀਤੇ ਦਿਨੀ ਹਰਫ਼ ਚੀਮਾ ਵੀ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ ਤੇ ਉਹਨਾਂ ਦੇ ਵਿਆਹ ਵਾਲੀਆਂ ਵੀਡੀਓਜ਼ ਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ। ਜਿਸ ਇੱਕ ਵੀਡੀਓ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ ਇਸ ਵੀਡੀਓ ‘ਚ ਮਾਣਕਾਂ ਦਾ ਮੁੰਡਾ ਜੱਸ ਮਾਣਕ ਨੇ ਗੁਰੀ ਨੂੰ ਆਪਣੇ ਮੋਢਿਆਂ ਉੱਤੇ ਚੁੱਕਿਆ ਹੋਇਆ ਹੈ ਤੇ ਭੰਗੜਾ ਪਾ ਰਹੇ ਹਨ। ਇਸ ਤੋਂ ਪਹਿਲਾਂ ਲੇਡੀ ਸੰਗੀਤ ਵਾਲੇ ਦਿਨ ਜੱਸ ਮਾਣਕ ਨੇ ਵਿਆਹ ਵਾਲੇ ਮੁੰਡੇ ਹਰਫ਼ ਚੀਮਾ ਨੂੰ ਵੀ ਆਪਣੇ ਮੋਢਿਆਂ ਉੱਤੇ ਚੱਕ ਕੇ ਭੰਗੜੇ ਪਾਏ ਸਨ ।

ਹੋਰ ਵੇਖੋ: ਹਰਫ਼ ਚੀਮਾ ਵੀ ਬੱਝੇ ਵਿਆਹ ਦੇ ਬੰਧਨ ‘ਚ, ਵੀਡੀਓਜ਼ ਹੋਈਆਂ ਵਾਇਰਲ

ਹਰਫ਼ ਚੀਮਾ ਦੇ ਵਿਆਹ ‘ਚ ਜੱਸ ਮਾਣਕ, ਗੁਰੀ, ਨਿਸ਼ਾਨ ਭੁੱਲਰ, ਬੀ ਜੇ ਰੰਧਾਵਾ, ਕਰਣ ਰੰਧਾਵਾ ਤੇ ਗੀਤ ਐਮ.ਪੀ 3 ਦੀ ਟੀਮ ਵੀ ਪਹੁੰਚੀ ਹੋਈ ਸੀ। ਵਿਆਹ ‘ਚ ਜੱਸ ਮਾਣਕ ਤੇ ਗੁਰੀ ਦੀਆਂ ਮਸਤੀਆਂ ਵਾਲੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਨੇ। ਇੱਕ ਹੋਰ ਵੀਡੀਓ ‘ਚ ਜੱਸ ਮਾਣਕ ਆਪਣਾ ਫੇਮਸ ਗੀਤ ਪਰਾਡਾ ਗਾਉਂਦੇ ਨਜ਼ਰ ਆ ਰਹੇ ਹਨ। 'ਪਰਾਡਾ' ਗੀਤ ਨੇ ਜੱਸ ਮਾਣਕ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ।

Jass Manak-Guri Bhangra on Harf Cheema wedding function

 

 

View this post on Instagram

 

Family Backbone ❤️?

A post shared by GURI (ਗੁਰੀ) (@officialguri_) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network