ਜੱਸ ਮਾਣਕ ਵੱਲੋਂ ਲਿਖੇ ਗੀਤ ਨੂੰ ਜੱਸੀ ਗਿੱਲ ਦੇਣਗੇ ਆਪਣੀ ਆਵਾਜ਼, ਗੀਤ ਦਾ ਪੋਸਟਰ ਆਇਆ ਸਾਹਮਣੇ

Written by  Lajwinder kaur   |  April 02nd 2019 12:59 PM  |  Updated: April 02nd 2019 12:59 PM

ਜੱਸ ਮਾਣਕ ਵੱਲੋਂ ਲਿਖੇ ਗੀਤ ਨੂੰ ਜੱਸੀ ਗਿੱਲ ਦੇਣਗੇ ਆਪਣੀ ਆਵਾਜ਼, ਗੀਤ ਦਾ ਪੋਸਟਰ ਆਇਆ ਸਾਹਮਣੇ

ਜੱਸੀ ਗਿੱਲ ਆਪਣਾ ਨਵਾਂ ਗੀਤ ‘ਸੁਰਮਾ ਕਾਲਾ’ ਲੈ ਕੇ ਬਹੁਤ ਜਲਦ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਵਾਲੇ ਹਨ। ਜੱਸੀ ਗਿੱਲ ਦੀ ਨਵੀਂ ਪੇਸ਼ਕਸ਼ ਸੁਰਮਾ ਕਾਲਾ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ।

ਹੋਰ ਵੇਖੋ:ਪਿਆਰ ਦੇ ਦਰਦ ਨੂੰ ਬਿਆਨ ਕਰਦਾ ਹੈ ਫ਼ਿਲਮ ‘ਕਲੰਕ’ ਦਾ ਟਾਈਟਲ ਟਰੈਕ, ਅਰਿਜੀਤ ਸਿੰਘ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਸੁਰਮਾ ਕਾਲਾ ਗੀਤ ਦੇ ਬੋਲ ਗਾਇਕ ਅਤੇ ਗੀਤਕਾਰ ਜੱਸ ਮਾਣਕ ਨੇ ਲਿਖੇ ਹਨ। ਗੀਤ ਨੂੰ ਮਿਊਜ਼ਿਕ ਮਸ਼ੂਹਰ ਮਿਊਜ਼ਿਕ ਡਾਇਰੈਕਟਰ ਸਨੈਪੀ ਨੇ ਦਿੱਤਾ ਹੈ। ਜੱਸੀ ਗਿੱਲ ਦੇ ਇਸ ਗੀਤ ਦੀ ਵੀਡੀਓ ਅਰਵਿੰਦਰ ਖਹਿਰਾ ਨੇ ਤਿਆਰ ਕੀਤੀ ਹੈ। ਸੁਰਮਾ ਕਾਲਾ ਗੀਤ ‘ਚ ਅਦਾਕਾਰੀ ਖੁਦ ਜੱਸੀ ਗਿੱਲ ਕਰਦੇ ਨਜ਼ਰ ਆਉਣਗੇ ਅਤੇ ਨਾਲ ਸਾਥ ਦੇਣਗੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਰੀਆ ਚੱਕਰਵਰਤੀ। ਜੱਸੀ ਗਿੱਲ ਦਾ ਇਹ ਗੀਤ 12 ਅਪ੍ਰੈਲ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

ਜੱਸੀ ਗਿੱਲ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ, ਜਿਵੇਂ ਨਿਕਲੇ ਕਰੰਟ, ਬਾਪੂ ਜ਼ਿਮੀਦਾਰ, ਨੱਖਰੇ, ਲਾਦੇਨ ਆਦਿ । ਇਸ ਤੋਂ ਇਲਾਵਾ ਜੱਸੀ ਗਿੱਲ ਪਾਲੀਵੁੱਡ ਦੀ ਮੂਵੀਆਂ ਦੇ ਨਾਲ ਨਾਲ ਬਾਲੀਵੁੱਡ ਫ਼ਿਲਮ ‘ਚ ਵੀ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ। ਜੱਸੀ ਗਿੱਲ ਜਿਹੜੇ ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਨਾਲ ਫ਼ਿਲਮ ਪੰਗਾ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network