ਗਿੱਪੀ ਗਰੇਵਾਲ ਦੇ ਨਾਲ ਇਸ ਗੱਲੋਂ ਨਾਰਾਜ਼ ਹੋਏ ਜਸਵਿੰਦਰ ਭੱਲਾ, ਕਿਹਾ ‘ਚੰਦਰਾ ਪ੍ਰੋਡਿਊਸਰ ਸੈੱਟ ‘ਤੇ ਬਿਸਕੁਟ ਵੀ…’
ਗਿੱਪੀ ਗਰੇਵਾਲ ਦੇ ਨਾਲ ਇਸ ਗੱਲੋਂ ਨਾਰਾਜ਼ ਹੋਏ ਜਸਵਿੰਦਰ ਭੱਲਾ, ਕਿਹਾ ‘ਚੰਦਰਾ ਪ੍ਰੋਡਿਊਸਰ ਸੈੱਟ ‘ਤੇ ਬਿਸਕੁਟ ਵੀ…’
ਗਿੱਪੀ ਗਰੇਵਾਲ (Gippy Grewal) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕ੍ਰਿਮੀਨਲ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਦੇ ਨਾਲ ਹੀ ਉਹ ਫ਼ਿਲਮ ‘ਕੈਰੀ ਆਨ ਜੱਟਾ-3’ (Carry On Jatta-3 ) ਨੂੰ ਲੈ ਕੇ ਵੀ ਚਰਚਾ ‘ਚ ਹਨ । ਇੰਗਲੈਂਡ ‘ਚ ਇਸ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਫ਼ਿਲਮ ਦੇ ਸੈੱਟ ਤੋਂ ਮਸਤੀ ਭਰੇ ਵੀਡੀਓਜ਼ ਵੀ ਸਾਹਮਣੇ ਆ ਰਹੇ ਹਨ ।
image From instagram
ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਫ਼ਿਲਮ ‘ਹਨੀਮੂਨ’ ‘ਚੋਂ ਬੀ ਪਰਾਕ ਦਾ ਨਵਾਂ ਗੀਤ ‘ਝਾਂਜਰ’ ਹੋਇਆ ਰਿਲੀਜ਼
ਅਦਾਕਾਰ ਜਸਵਿੰਦਰ ਭੱਲਾ (Jaswinder Bhalla) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਵਿੰਦਰ ਭੱਲਾ ਚਾਹ ਪੀਂਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਇੱਕ ਹੱਥ ‘ਚ ਚਾਹ ਦਾ ਕੱਪ ਅਤੇ ਦੂਜੇ ‘ਚ ਕੁਝ ਸਨੈਕਸ ਹਨ ।
Image Source : Instagram
ਹੋਰ ਪੜ੍ਹੋ : ਕਰੋੜਾਂ ਦੀ ਮਾਲਕ ਹੈ ਨੀਰੂ ਬਾਜਵਾ, ਕੈਨੇਡਾ ‘ਚ ਆਲੀਸ਼ਾਨ ਘਰ ਸਣੇ ਇਸ ਤਰ੍ਹਾਂ ਦੀ ਲਗਜ਼ਰੀ ਜ਼ਿੰਦਗੀ ਬਿਤਾਉਂਦੀ ਹੈ ਅਦਾਕਾਰਾ
ਜਿਸ ‘ਤੇ ਗਿੱਪੀ ਗਰੇਵਾਲ ਉਨ੍ਹਾਂ ਨੂੰ ਪੁੱਛਦੇ ਹਨ ਕਿ ਹੱਥ ‘ਚ ਕੀ ਫੜਿਆ ਹੋਇਆ ਹੈ ਤਾਂ ਅਦਾਕਾਰ ਕਹਿੰਦਾ ਹੈ ਕਿ ਮੱਠੀ ਖਾ ਰਿਹਾ ਹਾਂ । ਜਦੋਂ ਗਿੱਪੀ ਗਰੇਵਾਲ ਨੇ ਮੁੱਠੀ ਖੋਲ੍ਹਣ ਨੂੰ ਕਿਹਾ ਤਾਂ ਉਨ੍ਹਾਂ ਨੇ ਮੁੱਠੀ ‘ਚ ਇੱਕ ਬਿਸਕੁਟ ਰੱਖਿਆ ਹੋਇਆ ਸੀ ।
image From instagram
ਜਿਸ ‘ਤੇ ਗਿੱਪੀ ਗਰੇਵਾਲ ਉਨ੍ਹਾਂ ਤੋਂ ਬਿਸਕੁਟ ਖੋਹ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਜਦੋਂ ਤੁਹਾਡੀ ਸ਼ੂਗਰ ਘਟੇਗੀ ਤਾਂ ਮੈਨੂੰ ਦੱਸ ਦੇਣਾ । ਜਿਸ ਤੋਂ ਬਾਅਦ ਜਸਵਿੰਦਰ ਭੱਲਾ ਕਹਿੰਦੇ ਹਨ ਕਿ ‘ਚੰਦਰਾ ਪ੍ਰੋਡਿਊਸਰ’ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕਾਂ ਦੇ ਵੱਲੋਂ ਵੀ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
