‘100 Vichon 100’ ਗਾਣੇ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਜੈਨੀ ਜੌਹਲ ਤੇ ਆਰ ਨੇਤ ਦੀ ਕਮਿਸਟਰੀ, ਦੇਖੋ ਟੀਜ਼ਰ

Written by  Lajwinder kaur   |  January 19th 2021 06:30 PM  |  Updated: January 19th 2021 06:34 PM

‘100 Vichon 100’ ਗਾਣੇ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਜੈਨੀ ਜੌਹਲ ਤੇ ਆਰ ਨੇਤ ਦੀ ਕਮਿਸਟਰੀ, ਦੇਖੋ ਟੀਜ਼ਰ

ਆਪਣੇ ਚੱਕਵੀਂ ਬੀਟ ਵਾਲੇ ਗੀਤਾਂ ਉੱਤੇ ਸਭ ਨੂੰ ਭੰਗੜੇ ਪਾਉਣ ਵਾਲੀ ਗਾਇਕਾ ਜੈਨੀ ਜੌਹਲ ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੀ ਹੈ ।  ਜੀ ਹਾਂ ਉਹ ‘100 ਵਿੱਚੋਂ 100’ ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋ ਗਿਆ ਹੈ । inside pic of jenny johal

ਹੋਰ ਪੜ੍ਹੋ :‘ਕਿਸਾਨ ਮਜ਼ਦੂਰ ਏਕਤਾ’ ਜ਼ਿੰਦਾਬਾਦ ਦੇ ਨਾਅਰੇ ਦੇ ਨਾਲ ਬੁਲੰਦ ਹੌਸਲੇ ਨੂੰ ਬਿਆਨ ਕਰਦੇ ਹੋਏ ਐਲੀ ਮਾਂਗਟ ਨੇ ਸ਼ੇਅਰ ਕੀਤੀ ਬੱਬੂ ਮਾਨ ਦੀ ਇਹ ਖ਼ਾਸ ਤਸਵੀਰ

ਜੈਨੀ ਜੌਹਲ ਦੇ ਇਸ ਗੀਤ ਦੇ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ ਪੰਜਾਬੀ ਗਾਇਕ ਆਰ ਨੇਤ । ਗਾਣੇ ਦੇ ਟੀਜ਼ਰ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। 28 ਸੈਕਿੰਡ ਦੀ ਛੋਟੀ ਜਿਹੀ ਵੀਡੀਓ ਜੈਨੀ ਜੌਹਲ ਤੇ ਆਰ ਨੇਤ ਪਿਆਰੀ ਜਿਹੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

100 vicho 100 teaser out now

ਜੇ ਗੱਲ ਕਰੀਏ ਜੈਨੀ ਜੌਹਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ ।

inside pic of jenny johal and r nait


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network