'ਜਿੰਦ ਜਾਨ' ਫ਼ਿਲਮ 'ਚ ਲਖਵਿੰਦਰ ਵਡਾਲੀ ਤੇ ਮੰਨਤ ਨੂਰ ਦਾ ਇਹ ਗੀਤ ਛੂਹ ਰਿਹੈ ਦਿਲ ਨੂੰ (ਵੀਡੀਓ)

Written by  Aaseen Khan   |  June 07th 2019 05:03 PM  |  Updated: June 07th 2019 05:03 PM

'ਜਿੰਦ ਜਾਨ' ਫ਼ਿਲਮ 'ਚ ਲਖਵਿੰਦਰ ਵਡਾਲੀ ਤੇ ਮੰਨਤ ਨੂਰ ਦਾ ਇਹ ਗੀਤ ਛੂਹ ਰਿਹੈ ਦਿਲ ਨੂੰ (ਵੀਡੀਓ)

'ਜਿੰਦ ਜਾਨ' ਫ਼ਿਲਮ 'ਚ ਲਖਵਿੰਦਰ ਵਡਾਲੀ ਤੇ ਮੰਨਤ ਨੂਰ ਦਾ ਇਹ ਗੀਤ ਛੂਹ ਰਿਹੈ ਦਿਲ ਨੂੰ (ਵੀਡੀਓ) : ਗਾਇਕੀ ਤੋਂ ਅਦਾਕਾਰੀ ‘ਚ ਆਏ ਰਾਜਵੀਰ ਜਵੰਦਾ  ਫ਼ਿਲਮ ਜਿੰਦ ਜਾਨ ਨਾਲ ਪੰਜਾਬੀ ਫ਼ਿਲਮਾਂ ‘ਚ ਨਾਇਕ ਦੇ ਤੌਰ ‘ਤੇ ਡੈਬਿਊ ਕਰਨ ਜਾ ਰਹੇ ਹਨ।14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਇੱਕ ਹੋਰ ਗੀਤ ਲਖਵਿੰਦਰ ਵਡਾਲੀ ਅਤੇ ਮੰਨਤ ਨੂਰ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਦਾ ਨਾਮ ਹੈ 'ਤਾਰਿਆ ਓ ਤਾਰਿਆ' ਜਿਹੜਾ ਇੱਕ ਸੈਡ ਸੌਂਗ ਹੈ। ਗਾਣੇ ਦੇ ਬੋਲ ਦਕਸ਼ ਅਜੀਤ ਸਿੰਘ ਅਤੇ ਮਿਊਜ਼ਿਕ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ :ਲੋਕਾਂ ਦੇ 20 ਗਾਣਿਆਂ ਦੇ ਬਰਾਬਰ ਸਿੱਧੂ ਮੂਸੇ ਵਾਲੇ ਦਾ ਇੱਕ ਗਾਣਾ, ਦੇਖੋ ਵੀਡੀਓ

ਫ਼ਿਲਮ ਦੀ ਗੱਲ ਕਰੀਏ ਤਾਂ ਇਸ ਨੂੰ ਦਰਸ਼ਨ ਬੱਗਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ।ਇਹ ਫ਼ਿਲਮ ਇੱਕ ਰੋਮਾਂਟਿਕ ਕਾਮੇਡੀ ਡਰਾਮਾ ਹੋਣ ਵਾਲੀ ਹੈ। ਫ਼ਿਲਮ ‘ਚ ਰਾਜਵੀਰ ਜਵੰਦਾ ਤੋਂ ਇਲਾਵਾ ਜਸਵਿੰਦਰ ਭੱਲਾ, ਹਾਰਬੀ ਸੰਘਾ, ਅਤੇ ਉਪਾਸਨਾ ਸਿੰਘ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network