ਸੁਪਰ ਸੋਲਜਰ ਦੇ ਰੂਪ 'ਚ ਨਜ਼ਰ ਆ ਰਹੇ ਨੇ ਜਾਨ ਅਬ੍ਰਾਹਮ, ਫ਼ਿਲਮ 'ਅਟੈਕ' ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼

written by Lajwinder kaur | December 15, 2021

ਜਾਨ ਅਬ੍ਰਾਹਮ John Abraham ਨੂੰ ਬਾਲੀਵੁੱਡ ਦੇ ਐਕਸ਼ਨ ਸਿਤਾਰਿਆਂ 'ਚੋਂ ਜਾਣਿਆ ਜਾਂਦਾ ਹੈ। ਹਾਲ ਹੀ 'ਚ ਉਨ੍ਹਾਂ ਦੀ 'ਸਤਿਆਮੇਵ ਜਯਤੇ 2' ਰਿਲੀਜ਼ ਹੋਈ ਸੀ, ਜਿਸ 'ਚ ਜਾਨ ਤੀਹਰੀ ਭੂਮਿਕਾ 'ਚ ਨਜ਼ਰ ਆਏ ਸਨ। ਪਰ ਹੁਣ ਉਹ ਇੱਕ ਹੋਰ ਐਕਸ਼ਨ ਫ਼ਿਲਮ ਲੈ ਕੇ ਆਏ ਹਨ। ਜਾਨ ਅਬ੍ਰਾਹਮ ਦੀ ਫ਼ਿਲਮ 'ਅਟੈਕ' Attack ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।

ਹੋਰ ਪੜ੍ਹੋ : ਰਾਜਕੁਮਾਰ ਰਾਓ ਅਤੇ ਪੱਤਰਲੇਖਾ ਨੇ ਇਸ ਤਰ੍ਹਾਂ ਮਨਾਇਆ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਦਾ ਜਸ਼ਨ, ਮਸਤੀ ਵਾਲਾ ਫੋਟੋ ਕੀਤਾ ਸ਼ੇਅਰ

john abraham movie attack teaer

ਫ਼ਿਲਮ ਦੇ ਟੀਜ਼ਰ 'ਚ ਜਾਨ ਅਬ੍ਰਾਹਮ ਦਾ ਧਮਾਕੇਦਾਰ ਅਤੇ ਐਕਸ਼ਨ ਦੇ ਨਾਲ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।  ਟੀਜ਼ਰ 'ਚ ਦੇਖਿਆ ਗਿਆ ਹੈ ਕਿ ਸੰਸਦ ਭਵਨ ਉੱਤੇ ਘਾਤਕ ਹਮਲਾ ਹੁੰਦਾ ਹੈ। ਜਿਸ 'ਚ ਜਾਨ ਅਬ੍ਰਾਹਮ ਤੇ ਬਹੁਤ ਸਾਰੇ ਲੋਕ ਜਖਮੀ ਹੋ ਜਾਂਦੇ ਨੇ। ਇਸ ਤੋਂ ਬਾਅਦ artificial intelligent  ਦੇ ਨਾਲ ਜਾਨ ਅਬ੍ਰਾਹਮ ਨੂੰ ਸ਼ਕਤੀਸ਼ਾਲੀ ਸੋਲਜਰ ਬਣਾਇਆ ਜਾਂਦਾ ਹੈ। ਜੋ ਕਿ ਬਾਅਦ ਹਮਲਾਵਰਾਂ ਦੀ ਜੰਮ ਕੇ ਧੁਲਾਈ ਕਰਦਾ ਹੋਇਆ ਨਜ਼ਰ ਆਉਂਦਾ ਹੈ। ਜਾਨ ਅਬ੍ਰਾਹਮ ਤੋਂ ਇਲਾਵਾ ਟੀਜ਼ਰ ‘ਚ ਜੈਕਲੀਨ ਫਰਨਾਂਡੀਜ਼ ਅਤੇ ਰਕੁਲ ਪ੍ਰੀਤ ਸਿੰਘ ਵੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : Shava Ni Girdhari Lal: ‘ਜੱਟ ਨਾਲ ਯਾਰੀਆਂ’ ਗੀਤ ‘ਚ ਹਿਮਾਂਸ਼ੀ ਖੁਰਾਣਾ ਅਤੇ ਸਾਰਾ ਗੁਰਪਾਲ ਦੇ ਨਾਲ ਰੋਮਾਂਟਿਕ ਹੁੰਦੇ ਨਜ਼ਰ ਆਏ ਗਿੱਪੀ ਗਰੇਵਾਲ, ਦੇਖੋ ਵੀਡੀਓ

John Abraham pic

'ਅਟੈਕ' ਦਾ ਟੀਜ਼ਰ ਸ਼ੇਅਰ ਕਰਦੇ ਹੋਏ ਜੌਨ ਅਬ੍ਰਾਹਮ ਨੇ ਲਿਖਿਆ, 'ਭਾਰਤ ਦੇ ਪਹਿਲੇ ਸੁਪਰ ਸੋਲਜਰ ਨੂੰ ਦੇਖਣ ਲਈ ਤਿਆਰ ਹੋ ਜਾਓ! ਟੀਜ਼ਰ ਰਿਲੀਜ਼ ਹੋ ਗਿਆ ਹੈ। ਦੱਸ ਦਈਏ 'ਅਟੈਕ' ਫ਼ਿਲਮ 28 ਜਨਵਰੀ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਟੀਜ਼ਰ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦਾ ਨਿਰਦੇਸ਼ਨ ਲਕਸ਼ਯ ਰਾਜ ਆਨੰਦ ਨੇ ਕੀਤਾ ਹੈ ਅਤੇ ਇਹ ਗਣਤੰਤਰ ਦਿਵਸ ਨੂੰ ਸੈਲੀਬ੍ਰੇਟ ਕਰਦੇ ਹੋਏ 28 ਜਨਵਰੀ, 2022 ਨੂੰ ਰਿਲੀਜ਼ ਹੋਵੇਗੀ।

 

 

View this post on Instagram

 

A post shared by John Abraham (@thejohnabraham)

You may also like