ਜੌਰਡਨ ਸੰਧੂ ਨੇ ਆਪਣੇ ਪਿਤਾ ਨੂੰ ਗਿਫਟ ਕੀਤੀ ਨਵੀਂ ਲਗਜ਼ਰੀ ਕਾਰ, ਕਲਾਕਾਰ ਦੇ ਰਹੇ ਨੇ ਵਧਾਈਆਂ

written by Lajwinder kaur | May 03, 2022

Punjabi Entertainment News: ਪੰਜਾਬੀ ਗਾਇਕ ਜੌਰਡਨ ਸੰਧੂ Jordan Sandhu ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਹਾਲ ਹੀ 'ਚ ਨਵੀਂ ਕਾਰ ਲਈ ਹੈ, ਜੋ ਕਿ ਉਨ੍ਹਾਂ ਨੇ ਆਪਣੇ ਪਿਤਾ ਦੇ ਲਈ ਹੈ (Jordan Sandhu Gifted New Car To His Father)। ਇਸ ਖੁਸ਼ਨੁਮਾ ਪਲਾਂ ਦਾ ਇੱਕ ਵੀਡੀਓ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ।

ਹੋਰ ਪੜ੍ਹੋ : ਅੰਗਦ ਬੇਦੀ ਨੇ ਆਪਣੇ ਪਿਤਾ ਦੀ ਚੰਗੀ ਸਿਹਤ ਲਈ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਪਿਤਾ ਦੀ ਸੇਵਾ ਕਰਦੇ ਆਏ ਨਜ਼ਰ ਹੀਰੋ

jordan sandhu with new car for his father

ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਜੌਰਡਨ ਸੰਧੂ ਦੇ ਪਿਤਾ ਨਵੀਂ ਕਾਰ ਤੋਂ ਕੱਪੜਾ ਉਤਾਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਜੌਰਡਨ ਸੰਧੂ ਅਤੇ ਕੁਝ ਹੋਰ ਪਰਿਵਾਰਕ ਮੈਂਬਰ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਜੌਰਡਨ ਸੰਧੂ ਨੇ ਲਿਖਿਆ ਹੈ- ਵਧਾਈਆਂ ਬਾਪੂ ਜੀ ਤੇ ਨਾਲ ਹੀ ਹਾਰਟ ਤੇ ਗਿਫਟ ਵਾਲੇ ਇਮੋਜ਼ੀ ਸਾਂਝੇ ਕੀਤੇ ਹਨ।

ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ। ਬੰਟੀ ਬੈਂਸ, ਦਿਲਜੋਤ, ਗਿੱਲ ਰੌਂਤਾ, ਕੌਰ ਬੀ, ਐਮੀ ਵਿਰਕ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਜੌਰਡਨ ਨੂੰ ਮੁਬਾਰਕਾਂ ਦਿੱਤੀਆਂ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਅੰਮ੍ਰਿਤ ਮਾਨ ਦੇ ਬਾਪੂ ਕੀਤੇ ਦੇ ਨਾਲ ਅਪਲੋਡ ਕੀਤਾ ਹੈ।

jordan sandhu latest pic

ਜੌਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਜੌਰਡਨ ਸੰਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ।

jordan sandhu wedding recepation

ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਦੱਸ ਦਈਏ ਜੌਰਡਨ ਸੰਧੂ ਜੋ ਕਿ ਇਸੇ ਸਾਲ ਵਿਆਹ ਦੇ ਬੰਧਨ ਚ ਬੱਝੇ ਹਨ। ਉਨ੍ਹਾਂ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

ਹੋਰ ਪੜ੍ਹੋ :ਚੰਡੀਗੜ੍ਹ 'ਚ ਕਾਰਤਿਕ ਆਰੀਅਨ ਨੇ ਇਸ ਅੰਦਾਜ਼ 'ਚ ਕੀਤਾ ਫ਼ਿਲਮ 'Bhool Bhulaiyaa 2' ਦਾ ਪ੍ਰਮੋਸ਼ਨ, ਵੀਡੀਓ ਵਾਇਰਲ

 

 

View this post on Instagram

 

A post shared by Jordan Sandhu (@jordansandhu)

You may also like