ਗਾਇਕ ਜੌਰਡਨ ਸੰਧੂ ਦੇ ਨਵੇਂ ਗੀਤ ਦਾ ਪੋਸਟਰ ਆਇਆ ਸਾਹਮਣੇ
ਗਾਇਕ ਜੌਰਡਨ ਸੰਧੂ ਦਾ ਨਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ । ‘ਜੱਟੀਏ ਨੀ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਫ੍ਰਸਟ ਲੁੱਕ ਸਾਹਮਣੇ ਆਇਆ ਹੈ । ਇਸ ਗਾਣੇ ਦੇ ਬੋਲ ਅਰਜਨ ਵਿਰਕ ਨੇ ਲਿਖੇ ਹਨ ਜਦੋਂ ਕਿ ਗੀਤ ਨੂੰ ਜੱਸੀ ਐਕਸ ਨੇ ਮਿਊਜ਼ਿਕ ਦੇ ਕੇ ਹੋਰ ਵੀ ਖੂਬਸੁਰਤ ਬਣਾਇਆ ਹੈ ।
https://www.instagram.com/p/B2B56wEB0GN/
ਗਾਣੇ ਵਿੱਚ ਗਿੰਨੀ ਕਪੂਰ ਨੂੰ ਫੀਚਰ ਕੀਤਾ ਗਿਆ ਹੈ । ਇਸ ਗਾਣੇ ਨੂੰ ਸਾਗਾ ਮਿਊਜ਼ਿਕ ਤੇ ਬੰਟੀ ਬੈਂਸ ਪ੍ਰੋਡਕਸ਼ਨ ਪੇਸ਼ ਕਰ ਰਹੇ ਹਨ । ਗਾਣੇ ਦਾ ਜਿਸ ਤਰ੍ਹਾਂ ਦਾ ਪੋਸਟਰ ਹੈ ਉਸ ਤੋਂ ਲੱਗਦਾ ਹੈ ਕਿ ਇਹ ਗਾਣਾ ਰੋਮਾਂਟਿਕ ਸੌਂਗ ਹੋਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੌਰਡਨ ਸੰਧੂ ਤੇ ਬੰਟੀ ਬੈਂਸ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦੇ ਚੁੱਕੇ ਹਨ ।
ਜੌਰਡਨ ਸੰਧੂ ਦਾ ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ ‘Do You Remember’ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਤੋਂ ਇਲਾਵਾ ‘FUTURE BRIGHT’ ਤੇ ਹੋਰ ਕਈ ਗਾਣੇ ਡੀਜੇ ਦੀ ਸ਼ਾਨ ਹਨ । ਜੌਰਡਨ ਸੰਧੂ ਦਾ ਨਵਾਂ ਗਾਣਾ ‘ਜੱਟੀਏ ਨੀ’ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਇਹ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਪਤਾ ਲੱਗੇਗਾ ।