ਜੰਗਲੀ ਮੂਵੀ ਦਾ ਗੀਤ ‘ਗਰਜੇ ਗਜਰਾਜ ਹਮਾਰੇ’ ‘ਚ ਲੱਗਿਆ ਨਵਰਾਜ ਹੰਸ ਦੀ ਆਵਾਜ਼ ਦਾ ਤੜਕਾ, ਵੇਖੋ ਵੀਡੀਓ

Written by  Lajwinder kaur   |  March 22nd 2019 02:50 PM  |  Updated: March 22nd 2019 02:58 PM

ਜੰਗਲੀ ਮੂਵੀ ਦਾ ਗੀਤ ‘ਗਰਜੇ ਗਜਰਾਜ ਹਮਾਰੇ’ ‘ਚ ਲੱਗਿਆ ਨਵਰਾਜ ਹੰਸ ਦੀ ਆਵਾਜ਼ ਦਾ ਤੜਕਾ, ਵੇਖੋ ਵੀਡੀਓ

ਬਾਲੀਵੁੱਡ ਦੇ ਐਕਸ਼ਨ ਸਟਾਰ ਵਿਦਯੁਤ ਜਾਮਵਾਲ ਜਿਹੜੇ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜਿਸਦੇ ਚੱਲਦੇ ਵਿਦਯੁਤ ਜਾਮਵਾਲ ਦੀ ਜੰਗਲੀ ਮੂਵੀ ਦਾ ਦੂਜਾ ਗੀਤ ਨਵਰਾਜ ਹੰਸ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ। ਜੀ ਹਾਂ ਨਵਰਾਜ ਹੰਸ ਨੇ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ‘ਗਰਜੇ ਗਜਰਾਜ ਹਮਾਰੇ’ ਗੀਤ ਨੂੰ ਗਾਇਆ ਹੈ। ਇਸ ਗੀਤ ਨੂੰ ਜੰਗਲੀ ਫ਼ਿਲਮ ਦੇ ਹੀਰੋ ਵਿਦਯੁਤ ਜਾਮਵਾਲ ਉੱਤੇ ਫ਼ਿਲਮਾਇਆ ਗਿਆ ਹੈ। 

ਹੋਰ ਵੇਖੋ:ਜਾਣੋ ਗਿੱਪੀ ਗਰੇਵਾਲ ਤੇ ਰਾਣਾ ਜੰਗ ਬਹਾਦੁਰ ਦੀ ਖੁਸ਼ੀ ਦੇ ਪਿੱਛੇ ਕੀ ਹੈ ਰਾਜ਼

ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਉਸ ‘ਚ ਜੰਗਲ ਦੇ ਬਹੁਤ ਹੀ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ। ਗਰਜੇ ਗਜਰਾਜ ਹਮਾਰੇ ਗੀਤ ਦੇ ਬੋਲ ਕੁਮਾਰ ਸੁਰਯਾਵੰਸ਼ੀ ਨੇ ਲਿਖੇ ਹਨ ਤੇ ਗੀਤ ਨੂੰ ਮਿਊਜ਼ਿਕ ਸਮੀਰ ਉਦੀਨ ਨੇ ਦਿੱਤਾ ਹੈ। ਇਸ ਗੀਤ 'ਚ ਨਵਰਾਜ ਹੰਸ ਤੋਂ ਇਲਾਵਾ ਤਿੰਨ ਹੋਰ ਗਾਇਕਾਂ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਵਿਦਯੁਤ ਜਾਮਵਾਲ ਤੋਂ ਇਲਾਵਾ ਪੂਜਾ ਸਾਵੰਤ, ਆਸ਼ਾ ਭੱਟ ਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। Chuck Russell ਵੱਲੋਂ ਡਾਇਰੈਕਟ ਕੀਤੀ ਜੰਗਲੀ ਮੂਵੀ 29 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network