ਕਾਜਲ ਅਗਰਵਾਲ ਨੇ ਨਵੇਂ ਅੰਦਾਜ਼ 'ਚ ਕੀਤਾ ਨਵੇਂ ਸਾਲ ਦਾ ਸਵਾਗਤ, ਵੇਖੋ ਤਸਵੀਰਾਂ

written by Pushp Raj | January 01, 2022

ਨਵੇਂ ਸਾਲ ਦੇ ਮੌਕੇ 'ਤੇ ਬਾਲੀਵੁੱਡ ਸੈਲੇਬਸ ਵੱਖ -ਵੱਖ ਅੰਦਾਜ਼ ਵਿੱਚ ਜਸ਼ਨ ਮਨਾ ਰਹੇ ਹਨ। ਅਦਾਕਾਰਾ ਕਾਜਲ ਅਗਰਵਾਲ ਨੇ ਨਵੇਂ ਸਾਲ ਦਾ ਨਵੇਂ ਅੰਦਾਜ਼ ਵਿੱਚ ਸਵਾਗਤ ਕੀਤਾ ਹੈ। ਕਾਜਲ ਨੇ ਆਪਣੇ ਪਤੀ ਗੌਤਮ ਕਿਚਲੂ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਪਸੰਦ ਕਰ ਰਹੇ ਹਨ।

 

ਕਾਜਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਤੀ ਨਾਲ ਇੱਕ ਬਹੁਤ ਖੁਬਸੁਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਾਜਲ ਅਗਰਵਾਲ ਨੇ ਗੂੜੇ ਹਰੇ ਰੰਗ ਦਾ ਇੱਕ ਸ਼ਿਮਰ ਗਾਊਨ ਪਾਇਆ ਹੋਇਆ ਹੈ। ਕਾਜਲ ਨੇ ਨਿਊਡ ਮੇਕਅਪ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਇਸ ਤਸਵੀਰ 'ਚ ਕਾਜਲ ਨਾਲ ਉਸ ਦੇ ਪਤੀ ਗੌਤਮ ਨੇ ਨੀਲੇ ਰੰਗ ਦੀ ਸ਼ਰਟ ਤੇ ਜੀਨਸ ਪਾਈ ਹੈ। ਇਸ ਤਸਵੀਰ ਵਿੱਚ ਦੋਵੇਂ ਹੀ ਰੋਮਾਂਟਿਕ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਇਸ ਤਸਵੀਰ ਦੇ ਨਾਲ ਕਾਜਲ ਅਗਰਵਾਲ ਨੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਕਾਜਲ ਨੇ ਪੋਸਟ ਦੀ ਕੈਪਸ਼ਨ 'ਚ ਲਿਖਿਆ , " ਮੈਂ ਆਪਣੀਆਂ ਅੱਖਾਂ ਪੁਰਾਣੇ ਸਿਰੇ ਵੱਲ ਬੰਦ ਕਰ ਲਈਆਂ ਹਨ। ਨਵੀਂ ਸ਼ੁਰੂਆਤ ਦੇ ਲਈ ਮੇਰੀਆਂ ਅੱਖਾਂ ਖੁੱਲ੍ਹੀਆਂ ਹਨ। ਪਰਿਵਾਰ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ❤️ 2021 ਦੇ ਲਈ ਬਹੁਤ ਸ਼ੁੱਕਰਗੁਜ਼ਾਰ, ਸਾਡੇ ਦਿਲਾਂ ਵਿੱਚ ਦਯਾ, ਗਿਆਨ ਤੇ ਪਿਆਰ ਦੇ ਨਾਲ ਅਸੀਂ ਸਾਲ 2022 'ਚ ਦਾਖਲ ਹੋਣ ਲਈ ਤਿਆਰ ਹਾਂ। "

ਦੱਸਣਯੋਗ ਹੈ ਕਿ ਕਾਜਲ ਅਗਰਵਾਲ ਤੇ ਗੌਤਮ ਦੋਵੇਂ ਹੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਨਿੱਜੀ ਜ਼ਿੰਦਗੀ ਤੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। 30 ਅਕਤੂਬਰ ਸਾਲ 2020 ਵਿੱਚ ਕਾਜਲ ਨੇ ਗੌਤਮ ਕਿਚਲੂ ਨਾਲ ਵਿਆਹ ਕਰਵਾਇਆ ਸੀ। ਇਹ ਇੱਕ ਬਹੁਤ ਸ਼ਾਨਦਾਰ ਵਿਆਹ ਸਮਾਗਮ ਸੀ।

ਹੋਰ ਪੜ੍ਹੋ : ਮਲਾਇਕਾ ਨੇ ਸੋਸ਼ਲ ਮੀਡੀਆ ਰਾਹੀਂ ਪਿਆਰ ਭਰੇ ਅੰਦਾਜ਼ 'ਚ ਅਰਜੁਨ ਕਪੂਰ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ

ਜੇਕਰ ਕਾਜਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਿੰਦੀ ਸਿਨੇਮਾ ਦੇ ਨਾਲ-ਨਾਲ ਸਾਊਥ ਇੰਡਸਟਰੀ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਕਾਜਲ ਜਲਦ ਹੀ ਮੇਗਾਸਟਾਰ ਚਿਰੰਜੀਵੀ ਦੇ ਨਾਲ ਕੋਰਾਟਾਲਾ ਸ਼ਿਵਾ ਕੇ ਅਚਾਰਯਾ ਵਿੱਚ ਦਿਖਾਈ ਦਵੇਗੀ। ਇਹ ਇੱਕ ਐਕਸ਼ਨ ਡਰਾਮਾ ਹੈ ਤੇ ਇਸ ਦੇ ਲੇਖਕ ਵੀ ਅਚਾਰਯਾ ਹੀ ਹਨ। ਕਾਜਲ ਅਗਰਵਾਲ ਦੀ ਅਗਲੀ ਫ਼ਿਲਮ 4 ਫਰਵਰੀ 2022 ਨੂੰ ਰਿਲੀਜ਼ ਹੋਵੇਗੀ।

You may also like