ਬੂਰੀ ਤਰ੍ਹਾਂ ਫਲਾਪ ਹੋਈ ਕੰਗਨਾ ਰਣੌਤ ਦੀ ਫਿਲਮ 'ਧਾਕੜ', 8ਵੇਂ ਦਿਨ ਤੱਕ 20 ਟਿਕਟਾਂ ਵੇਚ ਕਮਾਏ ਮਹਿਜ਼ 4420 ਰੁਪਏ

written by Pushp Raj | May 28, 2022

ਕੰਗਨਾ ਰਣੌਤ-ਸਟਾਰਰ ਐਕਸ਼ਨ ਫਿਲਮ 'ਧਾਕੜ' ਰਿਲੀਜ਼ ਦੇ ਪਹਿਲੇ ਦਿਨ ਤੋਂ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। ਜ਼ਬਰਦਸਤ ਐਕਸ਼ਨ ਸੀਨ ਦੇ ਬਾਵਜੂਦ ਇਹ ਫਿਲਮ ਦਰਸ਼ਕਾਂ ਦੀ ਪਸਦ ਤੋਂ ਦੂਰ ਰਹੀ। ਕੰਗਨਾ ਦੀ ਇਹ ਫਿਲਮ ਬਾਕਸ ਆਫਿਸ ਉੱਤੇ ਬੂਰੀ ਤਰ੍ਹਾਂ ਫਲਾਪ ਸਾਬਿਤ ਹੋ ਰਹੀ ਹੈ। ਹੁਣ ਇਹ ਖ਼ਬਰਾਂ ਹਨ ਕਿ ਇਹ ਫਿਲਮ ਬਾਕਸ ਆਫਿਸ 'ਤੇ ਇੱਕ ਆਮ ਫਲਾਪ ਫਿਲਮਾਂ ਜਿੰਨ੍ਹੀ ਕਮਾਈ ਵੀ ਨਹੀਂ ਕਰ ਸਕੀ ਹੈ।

Image Source: Instagram

ਜਾਣਕਾਰੀ ਮੁਤਾਬਕ ਕੰਗਨਾ ਰਣੌਤ ਦੀ ਫਿਲਮ ਬਾਕਸ ਆਫਿਸ 'ਤੇ ਬੂਰੀ ਤਰ੍ਹਾਂ ਨਾਲ ਫਲਾਪ ਹੋ ਚੁੱਕੀ ਹੈ। ਇਸ ਨਾਲ ਜੁੜੀ ਹੈਰਾਨੀਜਨਕ ਗੱਲ ਇਹ ਹੈ ਕਿ ਫਿਲਮ ਰਿਲੀਜ਼ ਹੋਣ ਦੇ 8 ਦਿਨਾਂ ਬਾਅਦ ਵੀ ਇਸ ਫਿਲਮ ਦੀਆਂ ਮਹਿਜ਼ 20 ਟਿਕਟਾਂ ਹੀ ਵਿੱਕ ਸਕਿਆਂ ਹਨ ਅਤੇ ਇਨ੍ਹਾਂ 20 ਟਿਕਟਾਂ ਨਾਲ ਫਿਲਮ ਨੇ ਮਹਿਜ਼ 4420 ਰੁਪਏ ਦੀ ਕਮਾਈ ਕੀਤੀ ਹੈ। ਬਾਲੀਵੁੱਡ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿ ਕੋਈ ਫਿਲਮ ਇਸ ਤਰੀਕੇ ਨਾਲ ਫਲਾਪ ਹੋਈ ਹੈ।

ਇਹ ਅੰਕੜੇ ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਹਨ। ਧਾਕੜ ਨੂੰ ਬਣਾਉਣ ਲਈ ਕਥਿਤ ਤੌਰ 'ਤੇ 80 ਕਰੋੜ ਤੋਂ 90 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇੱਕ ਹੋਰ ਮੀਡੀਆ ਰਿਪੋਰਟ ਦੇ ਮੁਤਾਬਿਕ ਫਿਲਮ ਦੇ ਨਿਰਮਾਤਾ ਹੁਣ ਸਟ੍ਰੀਮਿੰਗ ਪਲੈਟਫਾਰਮ ਲੱਭਣ ਲਈ ਸੰਘਰਸ਼ ਕਰ ਰਹੇ ਹਨ ਕਿਉਂਕਿ ਨਿਰਮਾਤਾਵਾਂ ਨੇ ਰਿਲੀਜ਼ ਤੋਂ ਪਹਿਲਾਂ ਹੀ ਕਈ ਸੌਦਿਆਂ ਨੂੰ ਠੁਕਰਾ ਦਿੱਤਾ ਸੀ।

ਰਜਨੀਸ਼ ਘਈ ਵੱਲੋਂ ਨਿਰਦੇਸ਼ਤ, ਧਾਕੜ ਵਿੱਚ ਅਰਜੁਨ ਰਾਮਪਾਲ, ਦਿਵਿਆ ਦੱਤਾ ਅਤੇ ਸਾਸਵਤਾ ਚੈਟਰਜੀ ਵੀ ਹਨ। ਧਾਕੜ ਨੂੰ ਮਿਲੀਆਂ-ਜੁਲਦੀਆਂ ਸਮੀਖਿਆਵਾਂ ਮਿਲੀਆਂ, ਪਰ ਫਿਲਮ ਦੇਖਣ ਵਾਲਿਆਂ ਨੇ ਫਿਲਮ ਨੂੰ ਪੂਰਾ ਪਾਸ ਦਿੱਤਾ ਜਾਪਦਾ ਹੈ।

Image Source: Instagram

ਕੰਗਨਾ ਰਜਨੀਸ਼ ਘਈ ਦੇ ਇਸ ਨਿਰਦੇਸ਼ਨ ਵਿੱਚ ਇੱਕ ਜਾਸੂਸ ਦੀ ਭੂਮਿਕਾ ਨਿਭਾਉਂਦੀ ਹੈ ਜੋ ਅਨੀਸ ਬਜ਼ਮੀ ਦੀ ਭੂਲ ਭੁਲਈਆ 2 ਨਾਲ ਟਕਰਾ ਗਈ। ਭਾਰਤੀ ਬਾਕਸ ਆਫਿਸ ਦੀ ਰਿਪੋਰਟ ਦੇ ਅਨੁਸਾਰ 27 ਮਈ ਨੂੰ ਕੰਗਨਾ ਦੀ ਐਕਸ਼ਨ ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਸਿਰਫ 4,420 ਰੁਪਏ ਕਮਾਏ ਸਨ।

ਹਾਲਾਂਕਿ, ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਦੀ ਇੱਕ ਰਿਪੋਰਟ ਦੇ ਮੁਤਾਬਿਕ, ਕਾਰਤਿਕ ਆਰੀਅਨ-ਕਿਆਰਾ ਅਡਵਾਨੀ ਸਟਾਰਰ ਹੌਰਰ ਕਾਮੇਡੀ ਫਿਲਮ 'ਭੂਲ ਭੁਲਾਇਆ 2' ਨੇ ਭਾਰਤੀ ਬਾਕਸ ਆਫਿਸ 'ਤੇ 98.57 ਕਰੋੜ ਰੁਪਏ ਇਕੱਠੇ ਕੀਤੇ ਹਨ। ਭਾਰਤੀ ਬਾਕਸ ਆਫਿਸ ਦੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਆਲੀਆ ਭੱਟ ਦੀ ਗੰਗੂਬਾਈ ਕਾਠੀਆਵਾੜੀ ਨੇ ਆਪਣੇ ਦੂਜੇ ਸ਼ੁੱਕਰਵਾਰ ਨੂੰ 5.01 ਕਰੋੜ ਰੁਪਏ ਦਾ ਨੈਟ ਇਕੱਠਾ ਕੀਤਾ ਹੈ।

ਬਾਕਸ ਆਫਿਸ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਕੰਗਨਾ ਦੀ ਫਿਲਮ 'ਧਾਕੜ' ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ ਦਾ ਲੇਬਲ ਦਿੱਤਾ ਗਿਆ ਹੈ। ਜਿਸ ਮੁਤਾਬਕ ਕੰਗਣਾ ਦੀ ਜਾਸੂਸੀ ਐਕਸ਼ਨ-ਸਾਗਾ 2 ਕਰੋੜ ਰੁਪਏ ਦਾ ਨੈਟ ਅੰਕ ਇਕੱਠਾ ਕਰਨ ਵਿੱਚ ਅਸਫਲ ਰਹੀ ਹੈ।

Image Source: Instagram

ਹੋਰ ਪੜ੍ਹੋ: OMG! ਸ਼ਾਹਰੁਖ ਖਾਨ ਦੇ ਬੰਗਲੇ ਮਨੰਤ ਦੀ ਨਵੀਂ ਨੇਮ ਪਲੇਟ ਹੋਈ ਗਾਇਬ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

ਮੇਕਰਸ ਨੂੰ ਕੰਗਨਾ ਦੀ ਫਿਲਮ 'ਧਾਕੜ' ਤੋਂ ਕਾਫੀ ਉਮੀਦਾਂ ਸਨ ਪਰ ਫਿਲਮ ਸ਼ੁਰੂ 'ਚ ਹੀ ਦਮ ਤੋੜ ਗਈ। ਕਾਰਤਿਕ ਆਰੀਅਨ ਦੀ ਹੌਰਰ ਕਾਮੇਡੀ ਦੇ ਸਾਹਮਣੇ ਕੰਗਨਾ ਦਾ ਐਕਸ਼ਨ ਫਿੱਕਾ ਪੈ ਗਿਆ ਅਤੇ ਹੁਣ ਜੇਕਰ ਤਾਜ਼ਾ ਰਿਪੋਰਟ ਦੀ ਮੰਨੀਏ ਤਾਂ 'ਧਾਕੜ' ਦੇ ਨਿਰਮਾਤਾਵਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਕਿਉਂਕਿ ਫਿਲਮ ਨੂੰ ਕੋਈ OTT ਖਰੀਦਦਾਰ ਨਹੀਂ ਮਿਲ ਰਿਹਾ ਹੈ।

You may also like