ਕਪਿਲ ਸ਼ਰਮਾ ਨੇ ਮੀਕਾ ਸਿੰਘ, ਜਸਬੀਰ ਜੱਸੀ ਤੇ ਭਾਰਤੀ ਸਿੰਘ ਨਾਲ ਮਿਲਕੇ ਮਨਾਇਆ ਪਤਨੀ ਗਿੰਨੀ ਚਤਰਥ ਦਾ ਜਨਮ ਦਿਨ

Written by  Lajwinder kaur   |  November 19th 2019 12:00 PM  |  Updated: November 19th 2019 12:34 PM

ਕਪਿਲ ਸ਼ਰਮਾ ਨੇ ਮੀਕਾ ਸਿੰਘ, ਜਸਬੀਰ ਜੱਸੀ ਤੇ ਭਾਰਤੀ ਸਿੰਘ ਨਾਲ ਮਿਲਕੇ ਮਨਾਇਆ ਪਤਨੀ ਗਿੰਨੀ ਚਤਰਥ ਦਾ ਜਨਮ ਦਿਨ

ਇੰਡੀਅਨ ਕਮੇਡੀ ਕਪਿਲ ਸ਼ਰਮਾ ਸਿਰਫ਼ ਆਪਣੇ ਸ਼ੋਅ ਕਰਕੇ ਹੀ ਸੁਰਖੀਆਂ ‘ਚ ਨਹੀਂ ਰਹਿੰਦੇ ਸਗੋਂ ਆਪਣੀ ਨਿੱਜੀ ਜ਼ਿੰਦਗੀ ਦੇ ਕਾਰਨ ਵੀ ਏਨੀਂ ਦਿਨੀਂ ਚਰਚਾ ‘ਚ ਬਣੇ ਹੋਏ ਹਨ। ਜੀ ਹਾਂ ਕਪਿਲ ਸ਼ਰਮਾ ਜੋ ਕਿ ਬਹੁਤ ਜਲਦ ਪਾਪਾ ਬਨਣ ਵਾਲੇ ਹਨ। ਕਪਿਲ ਤੇ ਗਿੰਨੀ ਦੇ ਘਰ ਬਹੁਤ ਜਲਦ ਨਿੱਕੇ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ।

ਹੋਰ ਵੇਖੋ:ਅੰਮ੍ਰਿਤ ਮਾਨ ਦੇ ਨਵੇਂ ਗੀਤ ‘ਕੰਬੀਨੇਸ਼ਨ’ ਦਾ ਸਰੂਰ ਚੜ੍ਹਿਆ ਨੌਜਵਾਨਾਂ ਦੇ ਸਿਰ ‘ਤੇ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਕਪਿਲ ਸ਼ਰਮਾ ਜੋ ਆਪਣੇ ਸ਼ੋਅ ਦੇ ਚੱਲਦੇ ਕਾਫੀ ਬਿਜੀ ਰਹਿੰਦੇ ਪਰ ਉਹ ਆਪਣੀ ਪਤਨੀ ਲਈ ਕਵਾਲਟੀ ਟਾਈਮ ਕੱਢੇ ਹੀ ਲੈਂਦੇ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਗਿੰਨੀ ਚਤਰਥ ਦੇ ਵਿਆਹ ਤੋਂ ਬਾਅਦ ਪਹਿਲੇ ਜਨਮ ਦਿਨ ਉੱਤੇ। ਸੋਮਵਾਰ ਨੂੰ ਗਿੰਨੀ ਚਤਰਥ ਦਾ ਜਨਮਦਿਨ ਸੀ। ਪਰ ਸ਼ੋਅ ‘ਚ ਬਿਜ਼ੀ ਹੋਣ ਕਰਕੇ ਕਪਿਲ ਨੇ ਰਾਤੀ ਆਪਣੀ ਧਰਮ ਪਤਨੀ ਦਾ ਜਨਮ ਦਿਨ ਆਪਣੇ ਖ਼ਾਸ ਮਿੱਤਰਾਂ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਕੁਝ ਵੀਡੀਓ ਨੂੰ ਸਾਂਝਾ ਕੀਤਾ ਹੈ, ਜਿਸ ‘ਚ ਉਹ ਮੀਕਾ ਸਿੰਘ, ਭਾਰਤੀ ਸਿੰਘ ਤੇ ਜਸਬੀਰ ਜੱਸੀ ਦੇ ਨਾਲ ਮਿਲਕੇ ਆਪਣੀ ਪਤਨੀ ਗਿੰਨੀ ਦਾ ਬਰਥਡੇਅ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਸ ਤੋਂ ਇਲਾਵਾ ਕਪਿਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਗਿੰਨੀ ਚਤਰਥ ਦੇ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਨੇ। ਕੈਪਸ਼ਨ ‘ਚ ਕਪਿਲ ਨੇ ਲਿਖਿਆ ਹੈ, ‘ਜਨਮ ਦਿਨ ਮੁਬਾਰਕ ਹੋ ਮੇਰੀ ਸਭ ਤੋਂ ਵਧੀਆ ਦੋਸਤ ਗਿੰਨੀ ਤੇ ਹੁਣ ਮੈਂ ਮੇਰੇ ਬੱਚੇ ਦੀ ਹੋਣ ਵਾਲੀ ਮਾਂ ਨੂੰ ਬਹੁਤ ਸਾਰਾ ਪਿਆਰ ਤੇ ਇੰਨਾ ਕੁਝ ਦੇਣ ਲਈ ਬਹੁਤ ਸਾਰਾ ਧੰਨਵਾਦ’

ਕਪਿਲ ਸ਼ਰਮਾ ਨੇ ਪਿਛਲੇ ਸਾਲ ਦਸੰਬਰ ਦੇ ਮਹੀਨੇ ‘ਚ ਗਿੰਨੀ ਦੇ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਦੇ ਨਾਮੀ ਸਿਤਾਰੇ ਸ਼ਾਮਿਲ ਹੋਏ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network