ਪਿਤਾ ਨੂੰ ਟੀਵੀ 'ਤੇ ਵੇਖ ਕੇ ਧੀ ਅਨਾਇਰਾ ਨੇ ਇੰਝ ਕੀਤਾ ਰਿਐਕਟ, ਕਪਿਲ ਨੇ ਖ਼ੁਦ ਕੀਤਾ ਖੁਲਾਸਾ

written by Pushp Raj | February 08, 2022

ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਬੱਚਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਕਾਮੇਡੀਅਨ ਕਪਿਲ ਸ਼ਰਮਾ ਦੀ ਦੋ ਸਾਲ ਦੀ ਬੇਟੀ ਅਤੇ ਇੱਕ ਸਾਲ ਦਾ ਬੇਟਾ ਤ੍ਰਿਸ਼ਾਨ ਹੈ। ਕੁਝ ਦਿਨ ਪਹਿਲਾਂ ਹੀ ਕਪਿਲ ਨੇ ਆਪਣੇ ਬੇਟੇ ਤ੍ਰਿਸ਼ਾਨ ਦਾ ਪਹਿਲਾ ਫੋਟੋਸ਼ੂਟ ਫੈਨਜ਼ ਨਾਲ ਸ਼ੇਅਰ ਕੀਤਾ ਸੀ। ਕਪਿਲ ਨੇ ਪਹਿਲੀ ਵਾਰ ਇਹ ਦੱਸਿਆ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਟੀਵੀ ਉੱਤੇ ਵੇਖ ਕੇ ਕਿੰਝ ਰਿਐਕਟ ਕਰਦੇ ਹਨ।


ਕਪਿਲ ਸ਼ਰਮਾ ਨੇ ਆਪਣੇ ਇਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਦੀ ਧੀ ਅਨਾਇਰਾ ਉਨ੍ਹਾਂ ਨੂੰ ਟੈਲੀਵਿਜ਼ਨ 'ਤੇ ਦੇਖਦੀ ਹੈ, ਪਰ ਇਸ ਬਾਰੇ ਜ਼ਿਆਦਾ ਉਤਸ਼ਾਹਿਤ ਨਹੀਂ ਹੁੰਦੀ। ਕਪਿਲ ਨੇ ਬੱਚਿਆਂ ਦੇ ਰਿਐਕਸ਼ਨ ਬਾਰੇ ਖੁਲਾਸਾ ਕੀਤਾ, "ਅਨਾਇਰਾ ਮੇਰਾ ਸ਼ੋਅ ਦੇਖਦੀ ਹੈ ਅਤੇ ਕਹਿੰਦੀ ਹੈ ਕਿ ਪਾਪਾ ਟੀ.ਵੀ. 'ਤੇ ਹਨ। ਇਸ 'ਚ ਕਿਹੜੀ ਵੱਡੀ ਗੱਲ ਹੈ, ਮੈਂ ਵੀ ਟੀ.ਵੀ.' 'ਤੇ ਹਾਂ।"


ਕਪਿਲ ਨੇ ਦੱਸਿਆ ਕਿ ਉਹ ਅਜਿਹਾ ਇਸ ਲਈ ਕਹਿੰਦਾ ਹੈ ਕਿਉਂਕਿ ਮੇਰੀ ਪਤਨੀ ਲਗਾਤਾਰ ਉਸ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਜਾਂ ਆਪਣੇ ਫ਼ੋਨ 'ਤੇ ਅਪਲੋਡ ਕਰਦੀ ਹੈ। ਜਦੋਂ ਉਹ ਇਹ ਵੀਡੀਓ ਦੇਖਦੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਹ ਟੀ.ਵੀ. 'ਤੇ ਹੈ।

ਹੋਰ ਪੜ੍ਹੋ : ਅਦਾਕਾਰੀ ਦੇ ਖੇਤਰ 'ਚ ਨਹੀਂ ਜਾਣਾ ਚਾਹੁੰਦੀ ਸੀ ਰੇਖਾ, ਇੱਕ ਫੈਸਲੇ ਨੇ ਬਦਲ ਦਿੱਤਾ ਕਰੀਅਰ

ਕਪਿਲ ਦਾ ਕਹਿਣਾ ਹੈ ਕਿ ਉਸ ਧੀ ਅਨਾਇਰਾ ਆਪਣੇ ਭਰਾ ਨੂੰ ਲੈ ਕੇ ਕਾਫੀ ਪ੍ਰੋਟੈਕਟਿਵ ਹੈ। ਅਜੇ ਉਹ ਇੱਕ ਦੂਜੇ ਨਾਲ ਲੜਨ ਲਈ ਬਹੁਤ ਛੋਟੇ ਹਨ ਅਤੇ ਉਹ ਉਸ ਨਾਲ ਇੱਕ ਬੱਚੇ ਤੇ ਵੱਡੇ ਵਿਅਕਤੀ ਵਾਂਗ ਵਿਹਾਰ ਕਰਦੀ ਹੈ। ਕਪਿਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਅਨਾਇਰਾ ਆਪਣੇ ਭਰਾ ਨੂੰ ਕਹਿੰਦੀ ਹੈ 'ਉਹ ਮੇਰਾ ਖਰਗੋਸ਼ ਹੈ'। ਤ੍ਰਿਸ਼ਾਨ ਮੁਸ਼ਕਿਲ ਨਾਲ ਚੀਜ਼ਾਂ ਨੂੰ ਸਮਝਦਾ ਹੈ ਅਤੇ ਇਸ ਲਈ ਆਪਣੇ ਖਿਡੌਣਿਆਂ ਨਾਲ ਖੇਡ ਕੇ ਖੁਸ਼ ਰਹਿੰਦਾ ਹੈ।

You may also like