ਕਪਿਲ ਸ਼ਰਮਾ ਨੇ ਫੈਨਜ਼ ਨੂੰ ਕੀਤਾ ਹੈਰਾਨ; ਸਾਂਝਾ ਕੀਤਾ ਨਵਾਂ ਫੋਟੋਸ਼ੂਟ

written by Lajwinder kaur | January 18, 2023 01:56pm

Kapil Sharma news: ਕਾਮੇਡੀ ਕਿੰਗ ਕਪਿਲ ਸ਼ਰਮਾ ਜੋ ਕਿ ਆਪਣੇ ਸ਼ੋਅ ਦਾ ਕਪਿਲ ਸ਼ਰਮਾ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦੇ ਰਹਿੰਦੇ ਹਨ। ਹਾਲ ਵਿੱਚ ਉਨ੍ਹਾਂ ਦੇ ਸ਼ੋਅ ਵਿੱਚ ਪੰਜਾਬੀ ਫ਼ਿਲਮ ਕਲੀ ਜੋਟਾ ਦੀ ਸਟਾਰ ਕਾਸਟ ਪਹੁੰਚੀ ਸੀ, ਜਿਨ੍ਹਾਂ ਨਾਲ ਉਨ੍ਹਾਂ ਨੇ ਖੂਬ ਮਸਤੀ ਕੀਤੀ ਸੀ। ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਊਂਟ ਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਯੂਜ਼ਰਸ ਹੈਰਾਨ ਰਹਿ ਗਏ ਹਨ।

image source: Instagram

ਹੋਰ ਪੜ੍ਹੋ : ਕੇ.ਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ; ਸਾਹਮਣੇ ਆਇਆ ਸਜਾਵਟ ਦਾ ਪਹਿਲਾ ਵੀਡੀਓ

image source: Instagram

ਕਾਮੇਡੀਅਨ ਕਪਿਲ ਸ਼ਰਮਾ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਕਾਮੇਡੀਅਨਾਂ 'ਚੋਂ ਇੱਕ ਹਨ। ਫਿਲਹਾਲ ਕਾਮੇਡੀਅਨ ਆਪਣੇ ਫਿਟਨੈੱਸ ਸਫ਼ਰ ਨੂੰ ਲੈ ਕੇ ਸੁਰਖੀਆਂ 'ਚ ਹੈ। ਪਹਿਲਾਂ ਦੇ ਮੁਕਾਬਲੇ, ਕਪਿਲ ਸ਼ਰਮਾ ਨੇ ਆਪਣੇ ਆਪ ਨੂੰ ਕਾਫੀ ਜ਼ਿਆਦਾ ਫਿੱਟ ਕਰ ਲਿਆ ਹੈ। ਕਪਿਲ ਵੱਲੋਂ ਆਪਣੀ ਬਾਡੀ ਲਈ ਕੀਤੀ ਮਿਹਨਤ ਇਨ੍ਹਾਂ ਨਵੀਆਂ ਤਸਵੀਰਾਂ ਵਿੱਚ ਸਾਫ ਝਲਕ ਰਿਹਾ ਹੈ। ਪਰਪਲ ਰੰਗ ਵਾਲੇ ਪੈਂਟ-ਕੋਟ ਵਿੱਚ ਕਪਿਲ ਇੱਕ ਤੋਂ ਬਾਅਦ ਕਈ ਕਈ ਪੋਜ਼ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਵਿੱਚ ਕਪਿਲ ਸ਼ਰਮਾ ਹੈਂਡਸਮ ਹੰਕ ਨਜ਼ਰ ਆ ਰਹੇ ਹਨ। ਫੈਨਜ਼ ਖੂਬ ਤਾਰੀਫ ਕਰ ਰਹੇ ਹਨ। ਖੁਦ ਬਾਲੀਵੁੱਡ ਸਿੰਗਰ ਮੀਕਾ ਸਿੰਘ ਨੇ ਕਮੈਂਟ ਕਰਕੇ ਕਪਿਲ ਦੀ ਤਾਰੀਫ ਕੀਤੀ ਹੈ।

kapil and rakulpreet image source: Instagram

ਇੰਸਟਾਗ੍ਰਾਮ ਲਾਈਵ ਕਪਿਲ ਵਿਦ ਰਕੁਲਪ੍ਰੀਤ

ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਸਟੋਰੀ ਪਾਈ ਹੈ। ਜਿਸ ਵਿੱਚ ਉਹ ਰਕੁਲਪ੍ਰੀਤ ਦੇ ਨਾਲ ਨਜ਼ਰ ਆ ਰਹੇ ਹਨ। ਜੀ ਹਾਂ ਕਪਿਲ ਸ਼ਰਮਾ ਜੋ ਕਿ ਰਕੁਲਪ੍ਰੀਤ ਦੇ ਨਾਲ ਅੱਜ ਸਪੈਸ਼ਲ ਇੰਸਟਾਗ੍ਰਾਮ ਲਾਈਵ ਸੈਸ਼ਨ ਲੈ ਰਹੇ ਹਨ। ਉਹ ‘Ab Sabki Class Lagegi’ ਟਾਈਟਲ ਹੇਠ ਇਹ ਇੰਸਟਾ ਲਾਈਵ ਲੈ ਕੇ ਆ ਰਹੇ ਹਨ। ਜਿਸ ਵਿੱਚ ਉਹ ਰਕੁਲਪ੍ਰੀਤ ਦੇ ਨਾਲ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਛੱਤਰੀ ਵਾਲੀ ਦੇ ਬਾਰੇ ਗੱਲਬਾਤ ਕਰਨਗੇ।

 

 

View this post on Instagram

 

A post shared by Kapil Sharma (@kapilsharma)

 

 

 

You may also like