ਕਰਮਜੀਤ ਅਨਮੋਲ ਅਤੇ ਨਰੇਸ਼ ਕਥੂਰੀਆ ਸੜਕਾਂ ‘ਤੇ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ

written by Shaminder | August 16, 2021

ਨਰੇਸ਼ ਕਥੂਰੀਆ  (Naresh Kathooria ) ਅਤੇ ਕਰਮਜੀਤ ਅਨਮੋਲ  (Karamjit Anmol) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ । ਇਸ ਵੀਡੀਓ ਨੂੰ ਨਰੇਸ਼ ਕਥੂਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਨਰੇਸ਼ ਕਥੂਰੀਆ ਅਤੇ ਕਰਮਜੀਤ ਅਨਮੋਲ ਵਿਦੇਸ਼ ਦੀਆਂ ਸੜਕਾਂ ‘ਤੇ ਸਾਈਕਲਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ ।

Karamjit and anmol -min Image From Instagram

ਹੋਰ ਪੜ੍ਹੋ : 23 ਅਗਸਤ ਨੂੰ ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਅਦਾਕਾਰ ਸਾਈਕਲਿੰਗ ਕਰਦੇ ਹੋਏ ਗਾਣਾ ਗਾ ਰਹੇ ਹਨ । ‘ਜੀਟੀ ਰੋਡ ‘ਤੇ ਦੁਹਾਈਆਂ ਪਾਵੇ ਯਾਰਾਂ ਦਾ ਸਾੀੲਕਲ ਬੱਲੀਏ’। ਦੋਵਾਂ ਦੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੋਵਾਂ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਵੀ ਆ ਰਿਹਾ ਹੈ । ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ‘ਤੇ ਲਗਾਤਾਰ ਕਮੈਂਟਸ ਵੀ ਕੀਤੇ ਜਾ ਰਹੇ ਹਨ ।

 

View this post on Instagram

 

A post shared by Naresh Kathooria (@nareshkathooria)

ਨਰੇਸ਼ ਕਥੂਰੀਆ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਜ਼ੇਦਾਰ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਨੇ । ਇਸ ਦੇ ਨਾਲ ਹੀ ਜੇ ਗੱਲ ਕਰੀਏ ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਤਾਂ ਉਹ ਵੀ ਹੁਣ ਤੱਕ ਅਣਗਿਣਤ ਫ਼ਿਲਮਾਂ ‘ਚ ਦਿਖਾਈ ਦੇ ਚੁੱਕੇ ਹਨ ।

Naresh Anmol -min Image From Instagram

ਉਹ ਪਿਛਲੇ ਲੰਮੇ ਅਰਸੇ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਹ ਜਿੱਥੇ ਬਿਹਤਰੀਨ ਅਦਾਕਾਰ ਹਨ, ਉੱਥੇ ਹੀ ਇੱਕ ਵਧੀਆ ਗਾਇਕ ਵੀ ਹਨ । ਪੰਜਾਬੀ ਦੀ ਕੋਈ ਵੀ ਫ਼ਿਲਮ ਉਨ੍ਹਾਂ ਤੋਂ ਬਗੈਰ ਅਧੂਰੀ ਜਾਪਦੀ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ।

 

0 Comments
0

You may also like