ਪ੍ਰਵਾਸੀ ਮਜ਼ਦੂਰ ਵੀ ਕਰਮਜੀਤ ਅਨਮੋਲ ਦੇ ਹਨ ਪ੍ਰਸ਼ੰਸਕ,ਫ਼ਿਲਮ ਲਈ ਜ਼ੀਰੀ ਲਗਾਉਣ ਤੋਂ ਕੀਤਾ ਇਨਕਾਰ 

Written by  Shaminder   |  June 19th 2019 11:23 AM  |  Updated: June 20th 2019 03:57 PM

ਪ੍ਰਵਾਸੀ ਮਜ਼ਦੂਰ ਵੀ ਕਰਮਜੀਤ ਅਨਮੋਲ ਦੇ ਹਨ ਪ੍ਰਸ਼ੰਸਕ,ਫ਼ਿਲਮ ਲਈ ਜ਼ੀਰੀ ਲਗਾਉਣ ਤੋਂ ਕੀਤਾ ਇਨਕਾਰ 

ਕਰਮਜੀਤ ਅਨਮੋਲ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਨੂੰ ਵੇਖਣ ਲਈ ਪੰਜਾਬੀ ਹੀ ਨਹੀਂ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਵੀ ਉਤਾਵਲੇ ਨੇ। ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਸਾਰੇ ਕੰਮ ਛੱਡ ਕੇ ਮਿੰਦੋ ਤਸੀਲਦਾਰਨੀ ਵੇਖਣ ਲਈ ਜਾਣਗੇ ।

ਹੋਰ ਵੇਖੋ: ਟੀਵੀ ਇੰਡਸਟਰੀ ਦਾ ਇਹ ਅਦਾਕਾਰ ਕਰ ਰਿਹਾ ਹੈ ਕਰਮਜੀਤ ਅਨਮੋਲ ਦੀ ਅਦਾਕਾਰੀ ਦੀਆਂ ਤਾਰੀਫ਼ਾਂ

https://www.instagram.com/p/By4MFRIhU0-/

ਦਰਅਸਲ ਇੱਕ ਸ਼ਖਸ ਜਦੋਂ ਕਹਿੰਦਾ ਹੈ ਕਿ 10 ਕਿਲ੍ਹੇ ਜ਼ੀਰੀ ਲਗਾ ਕੇ ਮੇਰੇ ਦੋਸਤ ਦੀ ਪਨੀਰੀ ਪੁੱਟ ਕੇ ਪੰਜ ਕਿਲ੍ਹੇ ਹੋਰ ਜ਼ੀਰੀ ਲਗਾਉਣੀ ਹੈ ਅਤੇ ਅਸੀਂ ਤੁਹਾਨੂੰ 30 ਤਰੀਕ ਨੂੰ ਵਿਹਲੇ ਕਰ ਦਿਆਂਗੇ ਪਰ ਪ੍ਰਵਾਸੀ ਮਜ਼ਦੂਰ ਮਨਾ ਕਰ ਦਿੰਦੇ ਹਨ ਕਿ ਅਸੀਂ ਨਹੀਂ ਲਗਾਵਾਂਗੇ ਕਿਉਂਕਿ ਅਸੀਂ ਫ਼ਿਲਮ ਵੇਖਣ ਜਾਣਾ ਹੈ ਜਿਸ 'ਤੇ ਉਹ ਸ਼ਖਸ ਕਹਿੰਦਾ ਹੈ ਚੱਲੋ ਤੁਸੀਂ ਫ਼ਿਲਮ ਵੇਖ ਲੈਣਾ ਜ਼ੀਰੀ ਅਸੀਂ ਖ਼ੁਦ ਹੀ ਲਗਾ ਲਵਾਂਗੇ,ਜਿਸ 'ਤੇ ਪ੍ਰਵਾਸੀ ਮਜ਼ਦੂਰ ਖ਼ੁਸ਼ ਹੋ ਜਾਂਦੇ ਹਨ ।

https://www.instagram.com/p/By4BcYrBnee/

ਇਸ ਵੀਡੀਓ ਨੂੰ ਕਰਮਜੀਤ ਅਨਮੋਲ ਨੇ  ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਦੱਸ ਦਈਏ ਕਿ ਕਰਮਜੀਤ ਅਨਮੋਲ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਰਿਲੀਜ਼ ਹੋਣ ਜਾ ਰਹੀ ਹੈ ਜਿਸ 'ਚ ਉਨ੍ਹਾਂ ਦੇ ਨਾਲ ਕਵਿਤਾ ਕੌਸ਼ਿਕ ਨਜ਼ਰ ਆਉਣਗੇ । ਇਸ ਫ਼ਿਲਮ ਦੀ ਪ੍ਰਮੋਸ਼ਨ ਕਰਮਜੀਤ ਅਨਮੋਲ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਹ ਵੀਡੀਓ ਵੀ ਉਨ੍ਹਾਂ ਦੀ ਪ੍ਰਮੋਸ਼ਨ ਦਾ ਹਿੱਸਾ ਹੋ ਸਕਦਾ ਹੈ ।

https://www.instagram.com/p/ByniTy5B4Kc/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network