ਕਰਮਜੀਤ ਅਨਮੋਲ ਆਪਣੀ ਮਾਸੀ ਦੇ ਘਰ 'ਚ ਕਰ ਰਹੇ ਮਸਤੀ,ਵੀਡੀਓ ਕੀਤਾ ਸਾਂਝਾ

Written by  Shaminder   |  October 08th 2019 12:16 PM  |  Updated: October 08th 2019 12:16 PM

ਕਰਮਜੀਤ ਅਨਮੋਲ ਆਪਣੀ ਮਾਸੀ ਦੇ ਘਰ 'ਚ ਕਰ ਰਹੇ ਮਸਤੀ,ਵੀਡੀਓ ਕੀਤਾ ਸਾਂਝਾ

ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਆਪਣੀ ਮਾਸੀ ਅਤੇ ਮਾਸੀ ਦੇ ਪੁੱਤਰ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ।  ਉਹ ਆਪਣੀ ਮਾਸੀ ਦੇ ਘਰ ਲੱਗੇ ਸੇਬ ਦੇ ਰੁੱਖ ਨੂੰ ਵਿਖਾ ਰਹੇ ਨੇ ।ਕਰਮਜੀਤ ਅਨਮੋਲ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਸੀ ਕਹਿ ਰਹੇ ਨੇ ਕਿ ਉਨ੍ਹਾਂ ਦੇ ਘਰ ਵੀ ਕਿਸੇ ਫ਼ਿਲਮ ਦੀ ਸ਼ੂਟਿੰਗ ਕੀਤੀ ਜਾਵੇ ।

https://www.instagram.com/p/B3UeEUMhG2P/

ਜਿਸ 'ਤੇ ਅਦਾਕਾਰ ਕਰਮਜੀਤ ਕਹਿੰਦੇ ਹਨ ਕਿ ਜ਼ਰੂਰ ਕਰਨਗੇ ਅਤੇ ਅਗਲੀ ਵਾਰ ਆਇਆ ਤਾਂ ਹੋਰ ਥਾਵਾਂ ਵੀ ਵੇਖਾਂਗੇ । ਕਰਮਜੀਤ ਅਨਮੋਲ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਹਿੱਟ ਫ਼ਿਲਮਾਂ ਦੇ ਨਾਲ-ਨਾਲ ਕਈ ਹਿੱਟ ਗੀਤ ਵੀ ਦਿੱਤੇ ਹਨ ।

https://www.instagram.com/p/B3L-u3LBo2D/

ਹਾਲ ਹੀ ਵਿੱਚ ਉਨ੍ਹਾਂ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਆਈ ਸੀ ,ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ 'ਚ ਕਵਿਤਾ ਕੌਸ਼ਿਕ ਨੇ ਉਨ੍ਹਾਂ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ । ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network