ਨੱਚਣ ਦੇ ਮਾਮਲੇ ‘ਚ ਕਰਣ ਦਿਓਲ ਨੇ ਦਾਦੇ ਧਰਮਿੰਦਰ ਤੇ ਪਿਤਾ ਸੰਨੀ ਦਿਓਲ ਤੋਂ ਅੱਗੇ, ‘ਪਲ ਪਲ ਦਿਲ ਕੇ ਪਾਸ’ ਦਾ ਪਾਰਟੀ ਸੌਂਗ ਹੋਇਆ ਰਿਲੀਜ਼

Written by  Lajwinder kaur   |  September 09th 2019 01:48 PM  |  Updated: September 09th 2019 01:54 PM

ਨੱਚਣ ਦੇ ਮਾਮਲੇ ‘ਚ ਕਰਣ ਦਿਓਲ ਨੇ ਦਾਦੇ ਧਰਮਿੰਦਰ ਤੇ ਪਿਤਾ ਸੰਨੀ ਦਿਓਲ ਤੋਂ ਅੱਗੇ, ‘ਪਲ ਪਲ ਦਿਲ ਕੇ ਪਾਸ’ ਦਾ ਪਾਰਟੀ ਸੌਂਗ ਹੋਇਆ ਰਿਲੀਜ਼

ਸੰਨੀ ਦਿਓਲ ਦੇ ਨਿਰਦੇਸ਼ਨ ‘ਚ ਬਣੀ ਪਲ ਪਲ ਦਿਲ ਕੇ ਪਾਸ, ਜਿਸ ਰਾਹੀਂ ਕਰਣ ਦਿਓਲ ਤੇ ਸਹਿਰ ਬਾਂਬਾ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ। ਫ਼ਿਲਮ ਦੇ ਸ਼ਾਨਦਾਰ ਟਰੇਲਰ ਦਰਸ਼ਕਾਂ ਦਾ ਦਿਲ ਜਿੱਤਣ ਚ ਕਾਮਯਾਬ ਰਿਹਾ ਹੈ। ਜਿਸ ਤੋਂ ਬਾਅਦ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ 'ਇਸ਼ਕ ਛਲਿਆ' ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਗਾਣਾ ਪਾਰਟੀ ਸੌਂਗ ਹੈ, ਜਿਸ ‘ਚ ਕਰਣ ਦਿਓਲ ਤੇ ਸਹਿਰ ਬਾਂਬਾ ਦੀ ਹੌਟ ਲਵ ਕਮਿਸਟਰੀ ਦੇ ਨਾਲ ਡਾਂਸ ਵੀ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਵੇਖੋ:ਹੱਡਾਂ ਨੂੰ ਜੰਮਾ ਦੇਣ ਵਾਲੀ ਠੰਡ 'ਚ ਤੇ ਉੱਚੇ-ਉੱਚੇ ਪਹਾੜਾਂ ਤੋਂ ‘ਕਰਣ ਦਿਓਲ’ ਨੇ ਕੀਤੀ ਨੇ ਖਤਰਨਾਕ ਸਟੰਟ, ਦੇਖੋ ‘ਪਲ ਪਲ ਦਿਲ ਕੇ ਪਾਸ’ ਦੀ ਮੇਕਿੰਗ ਵੀਡੀਓ

ਜੀ ਹਾਂ ਕਰਣ ਦਿਓਲ ਸਹਿਰ ਬਾਂਬਾ ਦੇ ਇਸ ਗੀਤ ਦੇ ਬੋਲ ਪੰਜਾਬੀ ਨੇ ਜਿਸ ਨੂੰ ਸਿਧਾਰਥ ਤੇ ਗਰਿਮਾ ਨੇ ਮਿਲਕੇ ਲਿਖੇ ਹਨ। ਇਸ ਤੋਂ ਇਲਾਵਾ ਇਸ਼ਕ ਛਲਿਆ ਪਾਰਟੀ ਸੌਂਗ ਨੂੰ ਸਚੇਤ ਟੰਡਨ ਤੇ ਪਰੰਪਰਾ ਠਾਕੁਰ ਨੇ ਮਿਲਕੇ ਗਾਇਆ ਹੈ। ਇਹ ਸੌਂਗ ਦਰਸ਼ਕਾਂ ਨੂੰ ਨੱਚਣ ਨੂੰ ਮਜ਼ਬੂਰ ਕਰ ਰਿਹਾ ਹੈ। ਜੇ ਗੱਲ ਕਰੀਏ ਬਾਲੀਵੁੱਡ ਦੀ ਦਿਓਲ ਫੈਮਿਲੀ ਦੀ ਤਾਂ ਮੰਨਿਆ ਇਹ ਜਾਂਦਾ ਹੈ ਕਿ ਸਭ ਦਾ ਹੱਥ ਡਾਂਸ ਦੇ ਮਾਮਲੇ ‘ਚ ਕੁਝ ਤੰਗ ਰਹਿੰਦਾ ਹੈ। ਪਰ ਦਿਓਲ ਪਰਿਵਾਰ ਦੀ ਤੀਜੀ ਪੀੜੀ ਯਾਨੀ ਕਿ ਕਰਣ ਦਿਓਲ ਡਾਂਸ ਦੇ ਮਾਮਲੇ ‘ਚ ਦਾਦੇ ਧਰਮਿੰਦਰ ਤੇ ਪਿਤਾ ਸੰਨੀ ਦਿਓਲ ਤੋਂ ਅੱਗੇ ਨਜ਼ਰ ਆ ਰਹੇ ਹਨ। ਰੋਮਾਂਸ, ਐਕਸ਼ਨ, ਥ੍ਰੀਲਰ ਤੇ ਐਂਡਵੇਚਰਸ ਨਾਲ ਭਰੀ ਇਹ ਫ਼ਿਲਮ 20 ਸਤੰਬਰ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network