
Karan Johar Debute In Hollywood: ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਜਲਦ ਹੀ ਕਰਨ ਓਟੀਟੀ ਪਲੇਟਫਾਰਮ 'ਤੇ ਆਪਣਾ ਸ਼ੋਅ 'ਕੌਫੀ ਵਿਦ ਕਰਨ ਸੀਜ਼ਨ 7' ਨਾਲ ਮੁੜ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਇਸ ਦੇ ਨਾਲ ਹੀ ਹੁਣ ਕਰਨ ਨਾਲ ਜੁੜੀ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ, ਕਿ ਕਰਨ ਜਲਦ ਹੀ ਹੌਲੀਵੁੱਡ ਵਿੱਚ ਵੀ ਡੈਬਿਊ ਕਰਨ ਵਾਲੇ ਹਨ।

ਕਰਨ ਜੌਹਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ, ਉਹ ਆਪਣੀਆਂ ਤਸਵੀਰਾਂ, ਪ੍ਰੋਜੈਕਟਸ ਆਦਿ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਹੁਣ ਆਪਣੇ ਹੌਲੀਵੁੱਡ ਡੈਬਿਊ ਦੀ ਪੁਸ਼ਟੀ ਖ਼ੁਦ ਕਰਨ ਜੌਹਰ ਨੇ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਕਰਨ ਜੌਹਰ ਨੇ ਕਿਹਾ- ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਵੀ ਆਪਣਾ ਹੌਲੀਵੁੱਡ ਡੈਬਿਊ ਕਰਨ ਜਾ ਰਿਹਾ ਹਾਂ। ਆਲੀਆ, ਮੇਰੇ ਨਾਲ ਜੈਲਸ ਨਾ ਕਰਨਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਅਮਰੀਕਾ ਵਿੱਚ ਰਹਿਣ ਵਾਲੇ ਮੇਰੇ ਸਾਰੇ ਫੈਨਜ਼ ਹੁਲੂ 'ਤੇ ਮੇਰਾ ਸ਼ੋਅ 'ਕੌਫੀ ਵਿਦ ਕਰਨ ਸੀਜ਼ਨ 7' ਦੇਖ ਸਕਦੇ ਹਨ, ਉਹ ਵੀ ਵਿਸ਼ੇਸ਼ ਤੌਰ 'ਤੇ। ਤੁਹਾਨੂੰ ਸਭ ਨੂੰ ਮਿਲਦਾ ਹਾਂ, Toodles। ਇਸ ਦੇ ਨਾਲ ਹੀ ਵੀਡੀਓ ਸ਼ੇਅਰ ਕਰਦੇ ਹੋਏ ਕਰਨ ਨੇ ਕੈਪਸ਼ਨ 'ਚ ਲਿਖਿਆ, "Hollywood is calling for some Koffee!🤙🏽 🇺🇸 @hulu #KoffeeWithKaran #HotstarSpecials"

ਦੱਸਣਯੋਗ ਹੈ ਕਿ 'ਕੌਫੀ ਵਿਦ ਕਰਨ ਸੀਜ਼ਨ 7' ਜਲਦ ਹੀ ਸ਼ੁਰੂ ਹੋਣ ਵਾਲਾ ਹੈ, ਪਰ ਇਸ ਵਾਰ ਇਹ ਟੀਵੀ 'ਤੇ ਪ੍ਰਸਾਰਿਤ ਨਹੀਂ ਹੋਵੇਗਾ। ਇਸ ਦਾ ਪ੍ਰਸਾਰਣ ਡਿਜ਼ਨੀ ਪਲੱਸ ਹੌਟਸਟਾਰ 'ਤੇ ਕੀਤਾ ਜਾਵੇਗਾ। ਅਜਿਹੇ 'ਚ ਸ਼ੋਅ ਦੇ ਫੈਨਜ਼ ਇਸ ਨੂੰ ਕਿਸੇ ਵੀ ਸਮੇਂ ਅਤੇ ਕਿਤੇ ਵੀ ਦੇਖ ਸਕਦੇ ਹਨ। ਕੌਫੀ ਵਿਦ ਕਰਨ 'ਚ ਬਾਲੀਵੁੱਡ ਹਸਤੀਆਂ ਦੀ ਨਿੱਜੀ ਜ਼ਿੰਦਗੀ ਬਾਰੇ ਸਵਾਲ ਪੁੱਛੇ ਜਾਂਦੇ ਹਨ ਅਤੇ ਉਹ ਉਨ੍ਹਾਂ ਦੇ ਜਵਾਬ ਦਿੰਦੇ ਹਨ।
ਕੌਫੀ ਵਿਦ ਕਰਨ ਵਿੱਚ, ਕਰਨ ਜੌਹਰ ਨੇ ਕਈ ਸੈਲੇਬਸ ਦੀ ਜ਼ਿੰਦਗੀ ਦੇ ਰਾਜ਼ ਦਾ ਖੁਲਾਸਾ ਕੀਤਾ ਹੈ, ਜੋ ਸ਼ਾਇਦ ਹੀ ਕੋਈ ਜਾਣਦਾ ਹੋਵੇ। ਇਸ ਵਾਰ ਦਾ ਸੀਜ਼ਨ ਹੋਰ ਵੀ ਖਾਸ ਹੋਣ ਵਾਲਾ ਹੈ, ਕਿਉਂਕਿ ਕਰਨ ਜੌਹਰ ਵੀ ਇਸ ਸ਼ੋਅ ਰਾਹੀਂ ਆਪਣਾ 'ਹੌਲੀਵੁੱਡ ਡੈਬਿਊ' ਕਰ ਰਹੇ ਹਨ।

ਹੋਰ ਪੜ੍ਹੋ: ਜਵਾਨ ਲੋਕਾਂ ਨੂੰ ਮਾਤ ਪਾਉਂਦੀ ਇਸ 70 ਸਾਲ ਦੀ ਦਾਦੀ ਨੇ ਪੁਲ੍ਹ ਤੋਂ ਗੰਗਾ ਨਦੀ 'ਚ ਮਾਰੀ ਛਾਲ
ਦੱਸ ਦੇਈਏ ਕਿ ਇਸ ਸ਼ੋਅ ਦੇ ਸਾਰੇ ਸੀਜ਼ਨ ਸਫਲ ਰਹੇ ਹਨ। ਖਬਰਾਂ ਮੁਤਾਬਕ ਕਰਨ ਨੇ ਇਸ ਸ਼ੋਅ ਲਈ ਆਪਣੀ ਫੀਸ ਵੀ ਵਧਾ ਦਿੱਤੀ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਸ ਸ਼ੋਅ ਦਾ ਪ੍ਰੋਮੋ ਵੀ ਰਿਲੀਜ਼ ਕੀਤਾ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਸ਼ੋਅ 'ਤੇ ਸੈਲੀਬ੍ਰਿਟੀਜ਼ ਨੂੰ ਬੁਲਾਉਣਾ ਆਸਾਨ ਨਹੀਂ ਹੈ। ਕਿਉਂਕਿ ਜਦੋਂ ਉਹ ਆਪਣੀ ਨਿੱਜੀ ਜ਼ਿੰਦਗੀ ਦਾ ਖੁਲਾਸਾ ਕਰਦੇ ਹਨ ਤਾਂ ਟ੍ਰੋਲ ਮੀਮਸ ਬਣਾ ਕੇ ਵਾਇਰਲ ਕਰ ਦਿੰਦੇ ਹਨ।
View this post on Instagram