ਕਰਣਵੀਰ ਬੋਹਰਾ ਆਪਣੇ ਪਰਿਵਾਰ ਦੇ ਨਾਲ ਕੈਨੇਡਾ ‘ਚ ਛੁੱਟੀਆਂ ਮਨਾਉਣ ਤੋਂ ਬਾਅਦ ਮੁੰਬਈ ਪਰਤੇ

written by Shaminder | July 03, 2021

ਕਰਣਵੀਰ ਬੋਹਰਾ ਜੋ ਪਿਛਲੇ ਕਈ ਦਿਨਾਂ ਤੋਂ ਕੈਨੇਡਾ ਗਏ ਹੋਏ ਸਨ । ਉਹ ਕੈਨੇਡਾ ‘ਚ ਛੁੱਟੀਆਂ ਬਿਤਾਉਣ ਤੋਂ ਬਾਅਦ ਭਾਰਤ ਪਰਤ ਆਏ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ । ਏਅਰਪੋਰਟ ‘ਤੇ ਕਰਨਵੀਰ ਬੋਹਰਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲੇ ।

Karanvir Bohra With Wife 88888888 Image From Instagram

ਹੋਰ ਪੜ੍ਹੋ : ਗੁਰਦਾਸਪੁਰ ਦਾ ਇਹ ਗੁਰਸਿੱਖ ਬੱਚਾ ਪਿਤਾ ਦੇ ਇਲਾਜ ਲਈ ਜੋੜ ਰਿਹਾ ਪੈਸੇ, ਖੇਤਾਂ ‘ਚ ਕਰ ਰਿਹਾ ਮਜ਼ਦੂਰੀ 

Karanvir Bohra Image From Instagram

 

ਇਸ ਮੌਕੇ ਉਨ੍ਹਾਂ ਦੇ ਕੁੱਤੇ ਵੱਲੋਂ ਕੀਤਾ ਗਿਆ ਸਵਾਗਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਉਨ੍ਹਾਂ ਦਾ ਪਿਆਰਾ ਡੌਗੀ ਪਰਿਵਾਰ ਨੂੰ ਮਿਲਿਆ ਤਾਂ ਉਹ ਕਰਣਵੀਰ ਦੀ ਗੋਦ ‘ਚ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।

Karan Image From Instagram

ਦੱਸ ਦਈਏ ਕਿ ਕਰਣਵੀਰ ਬੋਹਰਾ ਦੀ ਛੋਟੀ ਬੇਟੀ ਨੇ ਕੁਝ ਮਹੀਨੇ ਪਹਿਲਾਂ ਹੀ ਜਨਮ ਲਿਆ ਸੀ । ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਦੋ ਵੱਡੀਆਂ ਬੇਟੀਆਂ ਹਨ, ਜੋ ਕਿ ਟਵਿਨਸ ਹਨ । ਦੱਸ ਦਈਏ ਕਿ ਕਰਣਵੀਰ ਬੋਹਰਾ ਨੇ ਟੀਵੀ ਦੇ ਕਈ ਸੀਰੀਅਲਸ ‘ਚ ਕੰਮ ਕੀਤਾ ਹੈ ਅਤੇ ਉਹ ਲਗਾਤਾਰ ਟੀਵੀ ਇੰਡਸਟਰੀ ‘ਚ ਸਰਗਰਮ ਹਨ ।

 

View this post on Instagram

 

A post shared by Viral Bhayani (@viralbhayani)

0 Comments
0

You may also like